27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਡਾ. ਜਗਜੀਤ ਸਿੰਘ ਧੂਰੀ ਵਲੋਂ ਬਹਾਦਰ ਸਿੰਘ ਸਿੰਘ ਯੂ.ਐੱਸ. ਏ. ਆਪਣਾ ਪੰਜਾਬ ਫ਼ਾਊਾਡੇਸ਼ਨ ਦੀ ਅਮਰੀਕਾ ਇਕਾਈ ਦੇ ਕੋਆਰਡੀਨੇਟਰ ਨਿਯੁਕਤ

ਅਜੀਤ ਡੈਸਕ 08-11-2025
ਚੌਂਕੀਮਾਨ, 7 ਨਵੰਬਰ (ਤੇਜਿੰਦਰ ਸਿੰਘ ਚੱਢਾ)-ਡਾ. ਜਗਜੀਤ ਸਿੰਘ ਧੂਰੀ ਪ੍ਰਧਾਨ ਆਪਣਾ ਪੰਜਾਬ ਫਾਉਂਡੇਸ਼ਨ ਵਲੋਂ ਬਹਾਦਰ ਸਿੰਘ ਸਿੱਧੂ ਯੂ.ਐੱਸ.ਏ. (ਉੱਘੇ ਬਿਜ਼ਨੈੱਸਮੈਨ) ਨੂੰ ਫਾਉਂਡੇਸ਼ਨ ਦੀ ਅਮਰੀਕਾ ਇਕਾਈ ਦਾ ਕਨਵੀਨਰ ਨਿਯੁਕਤ ਕੀਤਾ | ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਆਪਣਾ ਪੰਜਾਬ ਫਾਉਂਡੇਸ਼ਨ ਜਿੱਥੇ ਸਿੱਖਿਆ ਦੇ ਖੇਤਰ ਵਿਚ ਅਹਿਮ ਕੰਮ ਕਰ ਰਹੀ ਹੈ, ਉਥੇ ਸਮਾਜ ਸੇਵਾ ਲਈ ਵੀ ਪੂਰੀ ਤਤਪਰ ਹੈ | ਆਪਣਾ ਪੰਜਾਬ ਫਾਊਾਡੇਸ਼ਨ ਵੱਲੋਂ ਹਰ ਸਾਲ ਕੈਂਸਰ ਚੈੱਕਅੱਪ ਕੈਂਪ, ਮੈਡੀਕਲ ਕੈਂਪ, ਲੋੜਵੰਦਾਂ ਦੇ ਬਨਾਵਟੀ ਅੰਗ ਲਗਾਉਣ ਲਈ ਕੈਂਪ, ਮਿਸ਼ਨ ਹਰਿਆਲੀ ਅਧੀਨ ਪੌਦੇ ਲਗਾਉਣਾ, ਪੰਜਾਬੀ ਸੱਭਿਆਚਾਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਫੁੱਲਿਤ ਕਰਨ ਲਈ ਯਤਨ ਅਤੇ ਸੈਮੀਨਾਰ ਕਰਨੇ, ਪੀ.ਸੀ.ਐੱਸ. ਤੇ ਆਈ.ਪੀ.ਐੱਸ. ਦੀ ਤਿਆਰੀ ਲਈ ਲੋੜਵੰਦ ਵਿਦਿਆਰਥੀਆਂ ਨੂੰ ਟ੍ਰੇਨਿੰਗ ਫੀਸ ਦੇਣੀ, ਹੋਣਹਾਰ ਸ਼ਖ਼ਸੀਅਤਾਂ ਦਾ ਸਨਮਾਨ ਕਰਕੇ ਹੌਂਸਲਾ ਅਫ਼ ਜਾਈ ਕਰਨੀ ਅਤੇ ਸਮਾਜ ਸੇਵਾ ਦੇ ਕੰਮ ਕਰਦੀ ਹੈ | ਇਸ ਦੇ ਮੈਂਬਰ ਹਰ ਸਾਲ ਇਕ ਅੰਤਰਰਾਸ਼ਟਰੀ ਟੂਰ ਵੀ ਲਗਾਉਂਦੇ ਹਨ | ਅੱਜ ਫਾਉਂਡੇਸ਼ਨ ਦੀ ਅਮਰੀਕਾ ਇਕਾਈ ਦਾ ਵਿਸਥਾਰ ਕਰਦਿਆਂ ਬਹਾਦਰ ਸਿੰਘ ਸਿੱਧੂ ਯੂ.ਐੱਸ.ਏ. (ਉੱਘੇ ਬਿਜ਼ਨੈੱਸਮੈਨ) ਨੂੰ ਅਮਰੀਕਾ ਇਕਾਈ ਵਿਚ ਬਤੌਰ ਕਰਨਵੀਰ ਨਿਯੁਕਤ ਕੀਤਾ ਹੈ | ਬਲਦੇਵ ਬਾਵਾ ਪਿ੍ੰਸੀਪਲ ਐੱਮ.ਐੱਲ.ਡੀ ਸਕੂਲ ਤਲਵੰਡੀ ਕਲਾਂ ਨੇ ਬਹਾਦਰ ਸਿੰਘ ਸਿੱਧੂ ਯੂ.ਐੱਸ.ਏੇ ਦੀ ਨਿਯੁਕਤੀ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਡਾ. ਜਗਜੀਤ ਸਿੰਘ ਧੂਰੀ ਦਾ ਧੰਨਵਾਦ ਕੀਤਾ | ਬਹਾਦਰ ਸਿੰਘ ਸਿੱਧੂ ਯੂ.ਐੱਸ.ਏ. ਨੇ ਕਿਹਾ ਕਿ ਆਪਣਾ ਪੰਜਾਬ ਫਾਉਂਡੇਸ਼ਨ ਵਲੋਂ ਜੋ ਵੀ ਡਿਊਟੀ ਲਗਾਈ ਜਾਵੇਗੀ, ਉਸ ਨੂੰ ਤਨ, ਮਨ, ਧਨ ਨਾਲ ਨਿਭਾਵਾਂਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਪਾਲ ਸਿੰਘ ਡੀ.ਐੱਸ.ਪੀ. ਧੂਰੀ ਅਤੇ ਆਲਮਜੀਤ ਸਿੰਘ ਡਾਇਰੈਕਟਰ ਮੌਡਰਨ ਸੈਕੂਲਰ ਸੰਸਥਾਵਾਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਦੂਜਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਵਿਰਾਸਤ-ਏ-ਸਭਾ ਸਰੌਦ ਵਿਖੇ 28 ਤੇ 29 ਨਵੰਬਰ ਨੂੰ -ਜਥੇ. ਸਰੌਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।