ਗੁਰੂਸਰ ਸੁਧਾਰ, 6 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਗੁਰੂਸਰ ਸੁਧਾਰ ਵਿਖੇ 'ਅਜੋਕੀ ਗੀਤਕਾਰੀ ਦਾ ਨੌਜਵਾਨਾਂ 'ਤੇ ਪ੍ਰਭਾਵ' ਸਬੰਧੀ ਵਿਸ਼ੇਸ਼ ਸੈਮੀਨਾਰ ਤੇ ਐਲੂਮਨੀ ਐਸੋਸੀਏਸ਼ਨ ਮਿਲਣੀ ਦਾ ਸਮਾਗਮ 8 ਨਵੰਬਰ ਨੂੰ ਹੋਵੇਗਾ | ਪੈਟਰਨ ਤੇ ਪਿ੍ੰਸੀਪਲ ਡਾ: ਪਰਗਟ ਸਿੰਘ ਗਰਚਾ, ਸੇਵਾਮੁਕਤ ਪਿ੍ੰਸੀਪਲ ਪ੍ਰਧਾਨ ਸੰਤੋਖ ਸਿੰਘ ਗਿੱਲ, ਸਕੱਤਰ ਡਾ: ਰਛਪਾਲ ਸਿੰਘ ਗਿੱਲ ਤੇ ਪੰਜਾਬੀ ਵਿਭਾਗ ਦੇ ਡਾ: ਜਗਜੀਤ ਸਿੰਘ ਨੇ ਦੱਸਿਆ ਕਿ ਡਾ: ਸਵਰਨਜੀਤ ਸਿੰਘ ਸਵੀ ਚੇਅਰਮੈਨ ਕਲਾ ਪ੍ਰੀਸ਼ਦ ਪੰਜਾਬ ਇਸ ਸੈਮੀਨਾਰ ਤੇ ਐਲੂਮਨੀ ਮੀਟ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦਕਿ ਗਾਇਕ ਜੀ.ਐੱਸ.ਪੀਟਰ, ਜਗਵਿੰਦਰ ਜੋਧਾ ਸੰਪਾਦਕ ਪੰਜਾਬੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਸੂਫ਼ੀ ਗਾਇਕ ਧਰਮਿੰਦਰ ਮਸਾਣੀ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਪਿ੍ੰ: ਡਾ: ਪਰਗਟ ਸਿੰਘ ਗਰਚਾ ਨੇ ਕਾਲਜ ਦੇ ਸਮੂਹ ਪੁਰਾਣੇ ਵਿਦਿਆਰਥੀਆਂ ਨੂੰ ਐਲੂਮਨੀ ਮੀਟ ਸਮਾਗਮ 'ਤੇ ਸੈਮੀਨਾਰ ਅੰਦਰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ | ਸਕੱਤਰ ਡਾ: ਰਛਪਾਲ ਸਿੰਘ ਗਿੱਲ ਅਨੁਸਾਰ ਉਕਤ ਸਮਾਗਮ, ਸੈਮੀਨਾਰ ਸਵੇਰੇ ਸਵਾ ਦਸ ਵਜੇ ਆਰੰਭ ਹੋਵੇਗਾ |