ਚੌਂਕੀਮਾਨ, 6 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਅਗਵਾਈ ਅਧੀਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਪ੍ਰਸਾਰ ਭਾਸ਼ਣ ਕੀਤਾ ਗਿਆ | ਇਤਿਹਾਸ ਵਿਭਾਗ ਦੇ ਮੁਖੀ ਡਾ: ਨਵਦੀਪ ਕੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ, ਪਰਿਵਾਰਕ ਜੀਵਨ ਵਿਚ ਗੁਰਗੱਦੀ ਲਈ ਖਿੱਚੋਤਾਣ, ਭਾਈ ਮੱਖਣ ਸਿੰਘ ਲੁਬਾਣਾ ਦਾ ਸਿਦਕ, ਬਾਬਾ ਬਕਾਲੇ ਵਿਚ ਗੁਰੂ ਜੀ ਦੇ ਪ੍ਰਤੱਖ ਦਰਸ਼ਨ ਆਦਿਕ ਵਿਭਿੰਨ ਪੱਖਾਂ ਨੂੰ ਸਾਂਝਾ ਕੀਤਾ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਮੁਖਾਤਬ ਹੁੰਦਿਆਂ ਇਤਿਹਾਸ ਤੋਂ ਪ੍ਰੇਰਨਾ ਲਈ ਉਤਸ਼ਾਹਿਤ ਕੀਤਾ |