ਰਾਏਕੋਟ, 6 ਨਵੰਬਰ (ਸੁਸ਼ੀਲ)-ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਵਲੋਂ ਸਥਾਨਕ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਡਾ. ਅਮਰ ਸਿੰਘ ਅਤੇ ਕਾਮਿਲ ਅਮਰ ਸਿੰਘ ਨੇ ਮੰਡੀ ਵਿਚ ਫ਼ਸਲ ਵੇਚਣ ਲਈ ਪੁੱਜੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਦਰਪੇਸ਼ ਮੁਸ਼ਕਿਲਾਂ ਬਾਰੇ ਪੱੁਛਿਆ | ਇਸ ਮੌਕੇ ਕਿਸਾਨਾਂ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਝੋਨੇ ਦੀ ਫ਼ਸਲ ਨੂੰ ਬਾਰਿਸ਼ਾਂ ਅਤੇ ਹਲਦੀ ਰੋਗ ਨਾਲ ਕਾਫ਼ੀ ਨੁਕਸਾਨ ਪੁੱਜਾ ਹੈ, ਜਿਸਦੇ ਕਾਰਨ ਝੋਨੇ ਦੇ ਝਾੜ ਵਿਚ ਵੱਡੀ ਪੱਧਰ 'ਤੇ ਗਿਰਾਵਟ ਆਈ ਹੈ | ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਰੀਬ 15 ਕੁਇੰਟਲ ਦੇ ਕਰੀਬ ਪ੍ਰਤੀ ਏਕੜ ਝਾੜ ਘੱਟ ਨਿੱਕਲਿਆ ਹੈ, ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਇਸ ਮੌਕੇ ਮੰਡੀ ਮਜ਼ਦੂੂਰਾਂ ਵਲੋਂ ਵੀ ਦਰਪੇਸ਼ ਮੁਸ਼ਕਿਲਾਂ ਨੂੰ ਸੰਸਦ ਮੈਂਬਰ ਸਾਹਮਣੇ ਰੱਖਿਆ ਗਿਆ | ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਬੌਬਾ ਨੇ ਕਿਹਾ ਕਿ ਮੰਡੀ ਵਿਚ ਲੋਡਿੰਗ ਦੀ ਸਮੱਸਿਆ ਪੇਸ਼ ਆ ਰਹੀ ਹੈ | ਸੰਸਦ ਮੈੈਂਬਰ ਡਾ. ਅਮਰ ਸਿੰਘ ਨੇ ਝੋਨੇ ਦਾ ਝਾੜ ਘੱਟ ਨਿਕਲਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਝੋਨੇ ਦਾ ਝਾੜ ਘੱਟ ਨਿੱਕਲਣ ਅਤੇ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਕਾਰਨ ਜਿੱਥੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ, ਉੱਥੇ ਆੜ੍ਹਤੀਆਂ, ਮਜ਼ਦੂਰਾਂ ਅਤੇ ਸ਼ੈਲਰ ਮਾਲਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡਾ. ਅਮਰ ਸਿੰਘ ਨੇ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਮੁੱਦਾ ਉਹ ਸੰਸਦ ਦੇ ਸੈਸ਼ਨ ਵਿਚ ਵੀ ਚੁੱਕ ਕੇ ਫ਼ਸਲ 'ਤੇ ਬੋਨਸ ਦੇਣ ਦੀ ਮੰਗ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਸਕੱਤਰ ਹਰਜਿੰਦਰ ਸਿੰਘ ਗਿੱਲ, ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਜਸਵਿੰਦਰ ਸਿੰਘ, ਰਵਿੰਦਰ ਸਿੰਘ ਰਾਜਾ ਬਰਾੜ ਜ਼ਿਲ੍ਹਾ ਜਨਰਲ ਸਕੱਤਰ, ਬੰਟੀ ਅੱਚਰਵਾਲ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਬੋਪਾਰਾਏ, ਸਾਬਕਾ ਸਰਪੰਚ ਮੇਜਰ ਸਿੰਘ ਧੂਰਕੋਟ, ਸੰਜੀਵ ਕੁਮਾਰ ਬੌਬਾ, ਭੁਪਿੰਦਰ ਸਿੰਘ ਦੱਧਾਹੂਰ, ਗੁਰਪ੍ਰੀਤ ਸਿੰਘ ਦੱਧਾਹੂਰ, ਏਬੰਤ ਜੈਨ, ਗਿਆਨੀ ਗੁਰਦਿਆਲ ਸਿੰਘ, ਦਲੀਪ ਸਿੰਘ ਛਿੱਬਰ, ਸਾਬਕਾ ਸਰਪੰਚ ਕੇਵਲ ਸਿੰਘ ਬਰ੍ਹਮੀ, ਸੁਖਭਿੰਦਰ ਸਿੰਘ ਨਿੱਕਾ ਆੜ੍ਹਤੀਆ, ਸਰਪੰਚ ਗੁਰਪ੍ਰੀਤ ਸਿੰਘ ਝੋਰੜਾਂ, ਡਾਕਟਰ ਮਨਜੀਤ ਸਿੰਘ ਬਿੰਜਲ, ਨਿਰੰਜਨ ਸਿੰਘ ਕਾਲਾ ਜਲਾਲਦੀਵਾਲ, ਇੰਦਰਜੀਤ ਸਿੰਘ ਮੌੜ ਜਲਾਲਦੀਵਾਲ, ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਸਰਪੰਚ ਪ੍ਰਭਜੋਤ ਸਿੰਘ ਧਾਲੀਵਾਲ ਭੈਣੀ ਦਰੇੜਾ, ਕੌਂਸਲਰ ਗੁਰਦਾਸ ਸਿੰਘ ਮਾਨ, ਕੇ.ਕੇ. ਸ਼ਰਮਾ, ਡੀ.ਐੱਫ.ਐੱਸ.ਓ. ਜਸਵਿੰਦਰ ਸਿੰਘ, ਸੁਖਦੇਵ ਸਿੰਘ ਵਾਲੀਆ ਬੜੂੰਦੀ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਇੰਦਰਜੀਤ ਸਿੰਘ ਤਲਵੰਡੀ, ਓ.ਐੱਸ.ਡੀ ਜਗਪ੍ਰੀਤ ਸਿੰਘ ਬੁੱਟਰ, ਵਿਨੋਦ ਜੈਨ ਪੁਜਾਰੀ ਫੀਡ ਵਾਲੇ, ਬਲਜੀਤ ਸਿੰਘ ਹਲਵਾਰਾ, ਪ੍ਰਭਦੀਪ ਸਿੰਘ ਨਾਰੰਗਵਾਲ, ਰਜੇਸ਼ ਕੁਮਾਰ ਪਨਗ੍ਰੇਨ, ਵਿਨੋਦ ਕਤਿਆਲ, ਬਲਵੀਰ ਸਿੰਘ ਪਨਸਪ, ਤੇਜਿੰਦਰ ਸਿੰਘ ਧਾਲੀਵਾਲ ਮਾਰਕਫੈੱਡ, ਨਰਾਇਣ ਦੱਤ ਕੌਸ਼ਿਕ, ਰਛਪਾਲ ਸਿੰਘ ਸੀਲੋ੍ਹਆਣੀ, ਹਰਿੰਦਰ ਸਿੰਘ ਗਿੱਲ ਸਕੱਤਰ ਮਾਰਕੀਟ ਕਮੇਟੀ, ਪ੍ਰਸ਼ੋਤਮ ਗੁਪਤਾ, ਰਮਨ ਚੋਪੜਾ, ਬਲਜੀਤ ਸਿੰਘ ਜੀਤਾ ਤਾਜਪੁਰ ਤੋਂ ਇਲਾਵਾ ਹੋਰ ਕਈ ਹਾਜ਼ਰ ਸਨ |