28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪ੍ਰਭ ਆਸਰਾ ਨਿਆਸਰਿਆਂ ਦੇ ਘਰ ਫੇਰੂਰਾਈ ਵਿਖੇ ਸਕੂਲ ਬੱਚਿਆਂ ਨੇ ਜ਼ਰੂਰੀ ਵਸਤਾਂ ਦਾਨ ਦਿੱਤੀਆਂ

ਅਜੀਤ ਡੈਸਕ 04-11-2025
ਰਾਏਕੋਟ, 3 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਪ੍ਰਭ ਆਸਰਾ ਨਿਆਸਰਿਆਂ ਦੇ ਘਰ ਪਿੰਡ ਫੇਰੂਰਾਈ ਵਿਖੇ ਡੀ.ਏ.ਵੀ. ਸਕੂਲ ਜਗਰਾਉਂ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਲੋੜਵੰਦ ਸਮੱਗਰੀ ਦੀ ਸੇਵਾ ਕਰਕੇ ਬਜ਼ੁਰਗਾਂ ਦਾ ਅਸ਼ੀਰਵਾਦ ਲਿਆ ਅਤੇ ਆਪਣੇ ਹੱਥੀ ਬਜ਼ੁਰਗਾਂ ਦੀ ਸੇਵਾ ਕੀਤੀ | ਇਸ ਮੌਕੇ ਪਿ੍ੰਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਡੀ.ਏ.ਵੀ. ਸਕੂਲ ਜਗਰਾਉਂ ਵਿਚ ਬੱਚਿਆਂ ਨੂੰ ਵਧੀਆ ਪੜ੍ਹਾਈ ਦੇ ਨਾਲ-ਨਾਲ ਮਾਪਿਆਂ ਦੀ ਆਗਿਆ ਵਿਚ ਰਹਿਣਾ ਆਦਿ ਸਿਖਾਇਆ ਜਾਂਦਾ ਹੈ | ਇਸ ਮੌਕੇ ਮੁੱਖ ਪ੍ਰਬੰਧਕ ਹਰਜੀਤ ਸਿੰਘ ਰਾਏ ਕੈਨੇਡਾ ਨੇ ਤੇ ਗੋਰਾ ਕੈਨੇਡਾ ਵਲੋਂ ਡੀ.ਏ.ਵੀ. ਸਕੂਲ ਦੇ ਪਿ੍ੰਸੀਪਲ ਵੇਦ ਵਰਤ ਪਲਾਹ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਹੜ੍ਹ ਪੀੜਤਾਂ ਤੇ ਬਜ਼ੁਰਗਾਂ ਲਈ ਕੀਤੀ ਗਈ ਸੇਵਾ ਲਈ ਧੰਨਵਾਦ ਕੀਤਾ ਗਿਆ | ਇਸ ਸਮੇਂ ਮੈਡਮ ਲਖਵੀਰ ਕੌਰ, ਹਰਦੀਪ ਸਿੰਘ ਬਿੰਜਲ, ਕਲਵਿੰਦਰ ਸਿੰਘ ਬਿੰਜਲ, ਸੁਖਵਿੰਦਰ ਸਿੰਖ ਲੰਮਾ-ਜੱਟਪੁਰਾ ਤੇ ਸੂਬੇਦਾਰ ਜਗਸੀਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਦੇ ਬੱਚਿਆਂ ਨੇ ਗੁਰਮਤਿ ਸਮਾਗਮ 'ਚ ਸ਼ਮੂਲੀਅਤ ਕੀਤੀ ਅਗਲੀ ਖ਼ਬਰ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਦੋ ਰੋਜ਼ਾ ਸਹੋਦਿਆ ਵਾਲੀਬਾਲ ਟੂਰਨਾਮੈਂਟ ਦਾ ਹੋਇਆ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।