28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਹਾਈਟੈੱਕ ਖੇਡ ਗਰਾਊਾਡ ਦਾਖਾ ਵਿਖੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ

ਅਜੀਤ ਡੈਸਕ 04-11-2025
ਮੁੱਲਾਂਪੁਰ-ਦਾਖਾ, 3 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸਿੱਖਿਆ ਵਿਭਾਗ ਪੰਜਾਬ ਦੀਆਂ 45ਵੀਂਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ (ਲੁਧਿਆਣਾ) ਅੱਜ ਹਾਈਟੈੱਕ ਖੇਡ ਗਰਾਊਾਡ ਦਾਖਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਦੀ ਨਜ਼ਰਸਾਨੀ ਹੇਠ ਸ਼ੁਰੂ ਹੋਈਆਂ | ਖੇਡਾਂ ਦੀ ਆਰੰਭਤਾ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੇ ਵਿਦਿਆਰਥੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਮਿਹਨਤ ਨਾਲ ਅੱਗੇ ਵਧਦੇ ਰਹੋ, ਸਫ਼ਲਤਾ ਇਕ ਨਾ ਇਕ ਦਿਨ ਜ਼ਰੂਰ ਮਿਲੇਗੀ | ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਜ਼ਿਲ੍ਹੇ ਭਰ ਦੇ 19 ਬਲਾਕਾਂ ਤੋਂ ਸੈਂਕੜੇ ਖਿਡਾਰੀਆਂ ਨੇ ਹਿੱਸਾ ਲਿਆ | ਪਹਿਲੇ ਦਿਨ ਅੰਡਰ-11 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਸਮੇਂ ਸਮਰਾਲਾ ਬਲਾਕ ਫੁੱਟਬਾਲ ਟੀਮ ਡੇਹਲੋਂ ਬਲਾਕ ਟੀਮ ਨੂੰ ਹਰਾ ਕੇ ਅੱਗੇ ਵਧੀ | ਲੁਧਿਆਣਾ-1 ਬਲਾਕ ਲੜਕੀਆਂ ਦੀ ਫੁੱਟਬਾਲ ਟੀਮ ਰਾੲਕੋਟ ਬਲਾਕ ਨੂੰ , ਪੱਖੋਵਾਲ ਜ਼ੋਨ ਟੀਮ ਖੰਨਾ ਬਲਾਕ ਨੂੰ ਅਤੇ ਲੁੁਧਿਆਣਾ-2 ਬਲਾਕ ਟੀਮ ਮਾਂਗਟ-2 ਬਲਾਕ ਨੂੰ ਹਰਾ ਕੇ ਅਗਲੇ ਰਾਊਾਡ ਵਿਚ ਪਹੁੰਚੀਆਂ | ਅੰਡਰ-11 ਲੜਕਿਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਸਮੇਂ ਲੁਧਿਆਣਾ-2, ਖੰਨਾ-1, ਜਗਰਾਉਂ, ਡੇਹਲੋਂ-1, ਮਾਂਗਟ-2, ਮਾਛੀਵਾੜਾ, ਦੋਰਾਹਾ ਬਲਾਕ ਟੀਮਾਂ ਨੇ ਜੇਤੂ ਸ਼ੁਰੂਆਤ ਕਰਦਿਆਂ ਅਗਲੇ ਰਾਊਾਡ ਵਿਚ ਪ੍ਰਵੇਸ਼ ਕੀਤਾ | ਅੰਡਰ-11 ਲੜਕਿਆਂ ਦੇ ਖੋ-ਖੋ ਮੁਕਾਬਲਿਆਂ ਸਮੇਂ ਰਾਏਕੋਟ ਬਲਾਕ ਟੀਮ ਨੇ ਮਾਂਗਟ-1 ਬਲਾਕ ਟੀਮ ਨੂੰ ਹਰਾਇਆ, ਜਗਰਾਉਂ ਬਲਾਕ ਖੋ-ਖੋ ਟੀਮ ਨੇ ਮਾਛੀਵਾੜਾ-2 ਟੀਮ ਨੂੰ ਹਰਾ ਕੇ ਅਗਲੇ ਰਾਊਾਡ ਵਿਚ ਪ੍ਰਵੇਸ਼ ਕੀਤਾ | ਬਲਾਕ ਪੱਖੋਵਾਲ, ਸੁਧਾਰ ਬਲਾਕ ਖੋ-ਖੋ ਟੀਮਾਂ ਨੇ ਵੀ ਜੇਤੂ ਸ਼ੁਰੂਆਤ ਕੀਤੀ | ਇਸ ਮੌਕੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ, ਦਾਖਾ ਜ਼ੋਨ ਸਕੱਤਰ ਕੁਲਦੀਪ ਸਿੰਘ, ਜਗਜੀਤ ਸਿੰਘ ਝਾਂਡੇ, ਅੰਮਿ੍ਤਪਾਲ ਸਿੰਘ, ਸੁਖਜੀਵਨ ਸਿੰਘ, ਜਸਵੀਰ ਸਿੰਘ, ਜਗਦੀਪ ਸਿੰਘ, ਬੇਅੰਤ ਸਿੰਘ, ਇਕਬਾਲ ਸਿੰਘ, ਬਲਦੇਵ ਸਿੰਘ, ਕੁਲਵੰਤ ਸਿੰਘ, ਗੁਰਇਕਬਾਲ ਸਿੰਘ ਸਨੇਤ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਦੋ ਰੋਜ਼ਾ ਸਹੋਦਿਆ ਵਾਲੀਬਾਲ ਟੂਰਨਾਮੈਂਟ ਦਾ ਹੋਇਆ ਆਗਾਜ਼ ਅਗਲੀ ਖ਼ਬਰ ਦੀਦਾਰ ਸੰਧੂ ਦੀ ਯਾਦ 'ਚ ਸੱਭਿਆਚਾਰਕ ਮੇਲਾ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।