09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕਿਸਾਨਾਂ ਨੂੰ ਡੀ.ਏ.ਪੀ. ਖਾਦ ਮੁਹੱਈਆ ਕਰਵਾਉਣ 'ਚ ਸਰਕਾਰ ਨਾਕਾਮ ਰਹੀ-ਭੱਟੀਆਂ/ਪ੍ਰਧਾਨ ਗਿੱਲ

ਅਜੀਤ ਡੈਸਕ 03-11-2025
ਹੰਬੜਾਂ, 2 ਨਵੰਬਰ (ਮੇਜਰ ਹੰਬੜਾਂ)-ਅੱਜ ਜਦੋਂ ਕਿਸਾਨਾਂ ਨੂੰ ਆਲੂਆਂ ਅਤੇ ਕਣਕ ਦੀ ਬਿਜਾਈ ਲਈ ਡੀ.ਏ.ਪੀ ਖਾਦ ਦੀ ਬਹੁਤ ਜ਼ਰੂਰਤ ਹੈ, ਉਸ ਸਮੇਂ ਹੀ ਕਿਸਾਨ ਹਤੈਸ਼ੀ ਅਖਵਾਉਣ ਵਾਲੀ 'ਆਪ' ਸਰਕਾਰ ਕਿਸਾਨਾਂ ਨੂੰ ਡੀ.ਏ.ਪੀ ਖਾਦ ਮੁਹੱਈਆ ਕਰਵਾਉਣ 'ਚ ਨਾਕਾਮ ਰਹੀ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਆਨ ਏਕਤਾ ਡਕੌਂਦਾ (ਮਨਜੀਤ ਸਿੰਘ ਧਨੇਰ ਗਰੁੱਪ) ਦੇ ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਬਲਾਕ ਹੰਬੜਾਂ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਗਿੱਲ ਸਲੇਮਪੁਰ, ਬਲਾਕ ਪ੍ਰਧਾਨ ਬੇਅੰਤ ਸਿੰਘ ਬਾਣੀਏਵਾਲ ਨੇ ਸੁਸਾਇਟੀਆਂ 'ਚ ਕਿਸਾਨਾਂ ਨੂੰ ਡੀ.ਏ.ਪੀ. ਖਾਦ ਨਾ ਮਿਲਣ ਦੇ ਵਿਰੋਧ 'ਚ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਕੀਤਾ | ਮੀਤ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਹੋਰ ਕਿ ਕਿਸਾਨਾਂ ਨੂੰ ਪ੍ਰਾਈਵੇਟ ਦਵਾਈਆਂ ਵਾਲਿਆਂ ਦੁਕਾਨਾਂ ਤੋਂ ਮਹਿੰਗੇ ਮੁੱਲ 'ਚ ਡੀ.ਏ.ਪੀ ਖਾਦ ਲੈ ਕੇ ਕਣਕ ਦੀ ਬਿਜਾਈ ਕਰਨੀ ਪੈ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਕੁਲਵੰਤ ਸਿੰਘ ਬੁਰਜ ਮਾਨ ਕੌਰ, ਜਗਦੇਵ ਸਿੰਘ ਬੀਰਮੀ, ਕਿਸਾਨ ਆਗੂ ਹਰਬੰਸ ਸਿੰਘ ਬੀਰਮੀ, ਸਰਪੰਚ ਰੁਲਦਾ ਸਿੰਘ ਗੌਂਸਪੁਰ, ਮਨਪ੍ਰੀਤ ਸਿੰਘ ਮਨੀ ਗੌਂਸਪੁਰ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ |
ਪਿਛਲੀ ਖ਼ਬਰ ਭੱਟੀਆਂ ਢਾਹਾ 'ਚ ਬੀਕੇਯੂ ਡਕੌਂਦਾ ਵਲੋਂ ਚਿੱਪ ਵਾਲੇ ਮੀਟਰਾਂ ਦੀ ਰੀਡਿੰਗ ਲੈਣ ਪੁੱਜੇ ਕਰਮਚਾਰੀਆਂ ਦਾ ਡੱਟਵਾਂ ਵਿਰੋਧ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚੰਗਣ ਵਿਖੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।