10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਨਮਤੀ ਸਕੂਲ ਵਲੋਂ ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ ਟੂਰ ਲਗਾਏ

ਅਜੀਤ ਡੈਸਕ 03-11-2025
ਜਗਰਾਉਂ, 2 ਨਵੰਬਰ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸਕੂਲ ਵਲੋਂ ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ ਥਾਵਾਂ ਪੰਜ ਜੁਆਏ ਬਠਿੰਡਾ, ਤਲਵੰਡੀ ਭਾਈ ਮੋਗਾ, ਵੰਡਰ ਲੈਂਡ ਜਲੰਧਰ ਅਤੇ ਰਾਕ ਗਾਰਡਨ ਚੰਡੀਗੜ ਵਿਖੇ ਮਨੋਰੰਜਨ ਟੂਰ ਲਗਾਏ ਗਏ | ਇਸ ਮੌਕੇ ਪਿ੍ੰਸੀਪਲ ਸੁਪਿ੍ਆ ਖੁਰਾਣਾ ਨੇ ਟੂਰ ਨੂੰ ਰਵਾਨਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੇ ਮਨੋਰੰਜਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਹਾਇਤਾ ਕਰਦੇ ਹਨ | ਇਸ ਮੌਕੇ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਤਲਵੰਡੀ ਭਾਈ ਮੋਗਾ ਫਨ ਇਸਲੈਂਡ ਵਿਖੇ ਲਿਜਾਇਆ ਗਿਆ ਜਿੱਥੇ ਬੱਚਿਆਂ ਨੇ ਮਨੋਰੰਜਨ ਕਰਦਿਆਂ ਵੱਖ-ਵੱਖ ਝੂਲਿਆਂ ਦਾ ਅਨੰਦ ਲਿਆ | ਇਸ ਮੌਕੇ ਬੱਚਿਆਂ ਨੂੰ ਪੰਜਾਬੀ ਫ਼ਿਲਮ ਵੀ ਦਿਖਾਈ ਗਈ | ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀ ਬਠਿੰਡਾ, ਜਲੰਧਰ ਤੇ ਚੰਡੀਗੜ੍ਹ ਵੱਖ-ਵੱਖ ਮਨੋਰੰਜਨ ਟੂਰਾਂ 'ਤੇ ਗਏ ਜਿੱਥੇ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕਰਦਿਆਂ ਵੱਖ-ਵੱਖ ਗਤੀਵਿਧੀਆਂ ਕੀਤੀਆਂ | ਇਸ ਮੌਕੇ ਵਿਦਿਆਰਥੀਆਂ ਨੇ ਮੌਜ ਮਸਤੀ ਕਰਦੇ ਹੋਏ ਆਪਣੇ ਦਿਮਾਗ ਤੇ ਸਰੀਰ ਨੂੰ ਤਰੋ ਤਾਜ਼ਾ ਕੀਤਾ | ਇਸ ਮੌਕੇ ਵਿਦਿਆਰਥੀਆਂ ਨਾਲ ਸਰਬਜੀਤ ਸਿੰਘ ਧਾਲੀਵਾਲ, ਕੁਲਦੀਪ ਕੌਰ, ਮਲਕੀਤ ਕੌਰ, ਮੀਨਾਕਸ਼ੀ ਪਰਾਸ਼ਰ, ਅੰਕਿਤਾ ਗੁਪਤਾ, ਇੰਦਰਜੀਤ ਸਿੰਘ, ਦੀਕਸ਼ਾ ਹਾਂਸ, ਕੁਲਦੀਪ ਕੌਰ ਸਿੱਧੂ, ਰੇਨੂੰ ਬਾਲਾ, ਮਨਦੀਪ ਕੌਰ, ਸਾਕਸ਼ੀ ਚੋਪੜਾ, ਹਿਤੂ ਸਿੰਗਲਾ, ਕੁਲਵਿੰਦਰ ਕੌਰ ਸੰਧੂ, ਰਾਖੀ ਬਾਂਸਲ, ਪਾਇਲ ਗਰਗ, ਰਜਨੀ, ਨਵੀਨ ਗੁਪਤਾ, ਅਵਨੀਤ ਕੌਰ, ਬੇਅੰਤ ਸਿੰਘ, ਵਿਨੋਦ ਕੁਮਾਰ, ਮਨੀਸ਼ ਕੁਮਾਰ, ਅਨੂ ਖੁਰਾਣਾ, ਮਨਪ੍ਰੀਤ ਕੌਰ, ਮੋਨਿਕਾ ਢੰਡਾ, ਜਤਿੰਦਰ ਕੌਰ, ਹਰਮੀਤ ਕੌਰ, ਰਿਸ਼ੂ ਬਾਂਸਲ, ਰਜਨੀ ਵਰਮਾ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ 'ਚ ਸਕੂਲ ਪੱਧਰੀ ਖੇਡਾਂ ਕਰਵਾਈਆਂ ਅਗਲੀ ਖ਼ਬਰ ਗੁਰਪੁਰਬ ਸੰਬੰਧੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੇਰਾਂ ਵਿਖੇ ਸਮਾਗਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।