10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਭਾਜਪਾ ਚੰਡੀਗੜ੍ਹ 'ਚੋਂ ਪੰਜਾਬੀ ਤੇ ਪੰਜਾਬ ਦਾ ਨਾਮੋ ਨਿਸ਼ਾਨ ਮਿਟਾਉਣ 'ਤੇ ਤੁਲੀ-ਬਿਕਰਮਜੀਤ ਖ਼ਾਲਸਾ

ਅਜੀਤ ਡੈਸਕ 03-11-2025
ਗੁਰੂਸਰ ਸੁਧਾਰ, 2 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਕੇਂਦਰ ਦੀ ਨਰਿੰਦਰ ਮੋਦੀ ਅਗਵਾਈ ਵਾਲੀ ਭਾਜਪਾ ਸਰਕਾਰ ਚੰਡੀਗੜ੍ਹ 'ਚੋਂ ਪੰਜਾਬੀ ਤੇ ਪੰਜਾਬ ਦਾ ਨਾਮ ਨਿਸ਼ਾਨ ਮਿਟਾਉਣ ਦੇ ਖ਼ਤਰਨਾਕ ਇਰਾਦਿਆਂ 'ਤੇ ਤੁਲ ਗਈ ਹੈ ਤੇ ਦੇਸ਼ ਅੰਦਰ ਤਾਨਾਸ਼ਾਹੀ ਵਾਂਗ ਰਾਜ ਚਲਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਸੂਬੇ ਦੇ ਲੋਕ ਹਰ ਚੋਣਾਂ ਵਿਚ ਬੁਰੀ ਤਰ੍ਹਾਂ ਸਬਕ ਸਿਖਾਉਣਗੇ | ਸਾਬਕਾ ਸੰਸਦੀ ਸਕੱਤਰ, ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਜੀ: ਬਿਕਰਮਜੀਤ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੀ ਕਰੀਬ 6 ਦਹਾਕੇ ਪੁਰਾਣੀ ਸੈਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਸਖ਼ਤ ਸ਼ਬਦਾਂ ਅੰਦਰ ਨਿਖੇਧੀ ਕਰਦਿਆਂ ਇਸ ਨੂੰ ਬੇਹੱਦ ਮੰਦਭਾਗਾ ਦੱਸਿਆ ਹੈ | ਇੰਜੀ: ਬਿਕਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਦੇਸ਼ ਭਰ ਅੰਦਰ ਨਫ਼ਰਤ ਭਰੀ ਰਾਜਨੀਤੀ ਕਰਨ ਵਾਲੀ ਭਾਜਪਾ ਵਲੋਂ ਪੰਜਾਬ ਦੇ ਹੱਕਾਂ ਨੂੰ ਹਥਿਆਉਣ ਦੇ ਗ਼ਲਤ ਮਨਸੂਬਿਆਂ ਖ਼ਿਲਾਫ਼ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਜ਼ੋਰਦਾਰ ਸੰਘਰਸ਼ ਵਿੱਢੇਗਾ |
ਪਿਛਲੀ ਖ਼ਬਰ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਕਲੇਰ ਵਲੋਂ ਮਰਹੂਮ ਕਬੱਡੀ ਖਿਡਾਰੀ ਦੇ ਪਿੰਡ ਗਿੱਦੜਵਿੰਡੀ ਪੁੱਜ ਕੇ ਹਰ ਸਹਾਇਤਾ ਦੇ... ਅਗਲੀ ਖ਼ਬਰ ਸਮੱਗਰ ਸਿੱਖਿਆ ਅਧੀਨ ਜ਼ਿਲ੍ਹਾ ਪੱਧਰੀ 'ਏਕ ਭਾਰਤ, ਸ੍ਰੇਸ਼ਟ ਭਾਰਤ' ਪ੍ਰਤੀਯੋਗਤਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।