20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਹਠੂਰ ਵਿਖੇ ਪਹਿਲੇ ਦਸਤਾਰ ਮੁਕਾਬਲੇ 'ਚ 60 ਬੱਚਿਆਂ ਨੇ ਲਿਆ ਭਾਗ

ਅਜੀਤ ਡੈਸਕ 18-10-2025
ਹਠੂਰ, 17 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਯੂਥ ਕਲੱਬ ਹਠੂਰ ਤੇ ਗ੍ਰਾਮ ਪੰਚਾਇਤ ਵਲੋਂ ਸਮੂਹ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਲੱਬ ਪ੍ਰਧਾਨ ਪ੍ਰਮਿੰਦਰ ਸਿੰਘ ਕੰਬੋ ਤੇ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਦੀ ਅਗਵਾਈ ਹੇਠ ਪਹਿਲਾ ਸ਼ਾਨਦਾਰ ਦਸਤਾਰ ਮੁਕਾਬਲਾ ਗੁਰਦੁਆਰਾ ਸੰਤ ਬਾਬਾ ਤਰਲੋਕ ਸਿੰਘ ਪਿੰਡ ਹਠੂਰ ਵਿਖੇ ਕਰਵਾਇਆ | ਜਾਣਕਾਰੀ ਦਿੰਦਿਆਂ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਤੇ ਪ੍ਰਧਾਨ ਪ੍ਰਮਿੰਦਰ ਸਿੰਘ ਕੰਬੋ ਨੇ ਦੱਸਿਆ ਜੂਨੀਅਰ (14) ਤੇ ਸੀਨੀਅਰ 21 ਸਾਲ ਵਰਗ ਦੇ ਹੋਏ ਮੁਕਾਬਲਿਆਂ ਦੌਰਾਨ ਕੁਲ 60 ਬੱਚਿਆਂ ਨੇ ਭਾਗ ਲਿਆ | 14 ਸਾਲ ਦੀ ਉਮਰ ਵਰਗ ਮੁਕਾਬਲੇ 'ਚੋਂ ਸਾਹਿਲਪ੍ਰੀਤ ਸਿੰਘ ਮਲੇਰਕੋਟਲਾ ਪਹਿਲੇ, ਜਸਪ੍ਰੀਤ ਸਿੰਘ ਕੋਟਕਪੂਰਾ ਦੂਜੇ, ਜਸਪ੍ਰੀਤ ਸਿੰਘ ਪਟਿਆਲਾ ਤੀਜੇ, ਗੁਰਮੁਖ ਸਿੰਘ ਬਾਬਰਪੁਰ ਚੌਥੇ ਅਤੇ ਸਤਵੀਰ ਸਿੰਘ ਸਿਉੜਾ ਚੌਥੇ ਸਥਾਨ 'ਤੇ ਰਹੇ | ਇਸੇ ਤਰ੍ਹਾਂ ਸੀਨੀਅਰ 21 ਸਾਲ ਵਰਗ ਮੁਕਾਬਲੇ 'ਚੋਂ ਪਰਾਂਸ਼ੂ ਵਰਮਾ ਸੰਗਰੂਰ ਪਹਿਲੇ, ਜੁਝਾਰ ਸਿੰਘ ਪਟਿਆਲਾ ਦੂਜੇ, ਗੁਰਸਿਮਰਨ ਸਿੰਘ ਪਲੋਟੀ ਤੀਜੇ, ਗਗਨਪ੍ਰੀਤ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ ਪੰਜਵੇਂ ਤੇ ਜਸਦੀਪ ਸਿੰਘ ਸੰਗਰੂਰ ਪੰਜਵੇਂ ਸਥਾਨ 'ਤੇ ਰਹੇ, ਜਿਨ੍ਹਾਂ ਨੂੰ ਨਕਦ ਇਨਾਮ ਦੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ, ਪ੍ਰਧਾਨ ਪ੍ਰਮਿੰਦਰ ਸਿੰਘ ਕੰਬੋ ਤੋਂ ਇਲਾਵਾ ਹਰਪ੍ਰੀਤ ਸਿੰਘ, ਮੁਖਤਿਆਰ ਸਿੰਘ, ਜਗਦੀਪ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ, ਬਲਕਾਰ ਸਿੰਘ, ਹਰਪਾਲ ਸਿੰਘ, ਗਗਨਦੀਪ ਸਿੰਘ, ਦਿਲਸ਼ਾਨ ਸਿੰਘ, ਲਖਵਿੰਦਰ ਸਿੰਘ, ਨਵਦੀਪ ਸਿੰਘ, ਮਨਜੋਤ ਸਿੰਘ, ਅਰਸ਼ਦੀਪ ਸਿੰਘ, ਚੰਨਵੀਰ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ ਅਬਾਦ 'ਚ ਹੋਣਹਾਰ ਬੱਚਿਆਂ ਦਾ ਸਨਮਾਨ • ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।