21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਗੋਲਡਨ ਅਰਥ ਸਕੂਲ ਪੰਡੋਰੀ ਵਿਦਿਆਰਥੀਆਂ ਦਾ ਆਰਟ ਐਂਡ ਕਰਾਫਟ ਮੁਕਾਬਲੇ 'ਚ ਚੰਗਾ ਪ੍ਰਦਰਸ਼ਨ

ਅਜੀਤ ਡੈਸਕ 18-10-2025
ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸੀ. ਆਈ. ਐੱਸ. ਸੀ. ਈ. ਸਕੂਲ ਐਸੋਸੀਏਸ਼ਨ ਪੰਜਾਬ ਵਲੋਂ ਕਰਵਾਏ ਆਰਟ ਐਂਡ ਕਰਾਫਟ ਗਾਲਾ ਮੌਕੇ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ 'ਚ ਸਹਾਈ ਆਰਟ ਐਂਡ ਕਰਾਫਟ ਗਾਲਾ ਸਮੇਂ ਰੰਗੋਲੀ, ਦੀਵਾ ਡੈਕੋਰੇਸਨ, ਕੌਲਾਜ ਮੇਕਿੰਗ, ਹੋਰ ਕਈ ਮੁਕਾਬਲੇ ਕਰਵਾਏ ਗਏ | ਰੰਗੋਲੀ ਮੁਕਾਬਲੇ ਜੂਨੀਅਰ ਵਰਗ 'ਚ ਸੇਜਲਪ੍ਰੀਤ ਕੌਰ, ਪ੍ਰਭਨੂਰ ਕੌਰ ਅਤੇ ਸੀਨੀਅਰ ਵਰਗ ਵਿਚ ਅਵਨੀਤ ਕੌਰ, ਸਵੀਟੀ ਗੁਪਤਾ ਨੇ ਪਹਿਲਾ ਸਥਾਨ ਹਾਸਿਲ ਕੀਤਾ | ਦੀਵਾ ਸਜਾਉਣ ਮੁਕਾਬਲੇ ਸਮੇਂ ਜੂਨੀਅਰ ਵਰਗ 'ਚ ਅਮਨਪ੍ਰੀਤ ਕੌਰ ਅਤੇ ਸੀਨੀਅਰ ਵਰਗ ਵਿਚ ਜੈਸਮੀਨ ਕੌਰ ਜੇਤੂ ਬਣੀਆਂ | ਕਲਾਜ ਮੇਕਿੰਗ ਮੁਕਾਬਲੇ 'ਚ ਕੁੰਜ ਕੁਮਾਰ ਨੇ ਦੂਜਾ ਸਥਾਨ ਲਿਆ | ਸੀ. ਆਈ. ਐੱਸ. ਸੀ. ਈ. ਸਕੂਲਾਂ ਦੇ ਆਰਟ ਐਂਡ ਕਰਾਫਟ ਗਾਲਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਤਿਆਰੀ ਕਰਵਾਉਣ ਵਾਲੇ ਮੈਡਮ ਰਜਿੰਦਰ ਕੌਰ ਨੂੰ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸਨ ਅਰੋੜਾ, ਵਾਈਸ ਚੇਅਰਮੈਨ ਗੁਲਸਨ ਲੂਥਰਾ, ਪ੍ਰਧਾਨ ਡਾ. ਮਨਿੰਦਰਪਾਲ ਅਰੋੜਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਪਿ੍ੰਸੀਪਲ ਗੁਰਪ੍ਰੀਤ ਕੌਰ, ਸੁਪਰਵਾਈਜਰ ਹਰਪ੍ਰੀਤ ਕੌਰ ਵਿਰਕ, ਕੋਆਰਡੀਨੇਟਰ ਮਨਜੀਤ ਕੌਰ ਵਲੋਂ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਨੇ ਘੁਮਾਣ-ਬੁਢੇਲ ਲਿੰਕ ਸੜਕ ਦਾ ਕੰਮ ਸ਼ੁਰੂ ਕਰਵਾਇਆ • ਸੂਬਾ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰਾ... ਅਗਲੀ ਖ਼ਬਰ ਆਂਡਲੂ ਦੇ ਦਰਜਨ ਕਿਸਾਨਾਂ ਦੀਆਂ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।