20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਵਨ ਰਕਬਾ ਵਿਖੇ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ

ਅਜੀਤ ਡੈਸਕ 24-09-2025
ਮੁੱਲਾਂਪੁਰ-ਦਾਖਾ, 23 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਫਾਊਾਡੇਸ਼ਨ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਸਮਾਰੋਹ ਵਿਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਉੱਘੇ ਇਤਿਹਾਸਕਾਰ ਡਾ. ਸਵਰਾਜ ਸਿੰਘ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਗੁਰਿੰਦਰਜੀਤ ਕੌਰ ਖਹਿਰਾ, ਅਵਰਿੰਦਰ ਸਿੰਘ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਸ਼ਬਦ ਪ੍ਰਕਾਸ਼ ਅਜਾਇਬ ਘਰ ਵਿਖੇ ਬਾਬਾ ਸ਼ੇਖ ਫਰੀਦ ਦੀ ਤਸਵੀਰ 'ਤੇ ਸਿਜਦਾ ਕਰਨ ਉਪਰੰਤ ਫਾਊਾਡੇਸ਼ਨ ਦੇ ਮੈਂਬਰਾਂ ਦੀ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਬਾਬਾ ਸ਼ੇਖ ਫਰੀਦ ਜੀ ਨੇ ਮਾਨਵਤਾ ਨੂੰ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ | ਉਨ੍ਹਾਂ ਦੱਸਿਆ ਕਿ 12ਵੀਂ ਸਦੀ ਦੇ ਮਹਾਨ ਸੰਤ ਬਾਬਾ ਫਰੀਦ ਜੀ ਦੇ ਚਾਰ ਸ਼ਬਦ ਅਤੇ 112 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ | ਬਾਬਾ ਫਰੀਦ ਜੀ ਬੁਰੇ ਦਾ ਵੀ ਭਲਾ ਕਰਨ ਤੇ ਖਿਮਾਂ ਅਤੇ ਅਸੂਲਾਂ ਦਾ ਪ੍ਰਚਾਰ ਕੀਤਾ | ਇਤਿਹਾਸਕਾਰ ਡਾ: ਸਵਰਾਜ ਸਿੰਘ ਨੇ ਕਿਹਾ ਕਿ ਸ਼ੇਖ ਫਰੀਦ ਜੀ ਦੀ ਬਹੁਤ ਸਾਰੀ ਬਾਣੀ ਹੱਥ ਲਿਖਤਾਂ ਵਿਚ ਮੌਜੂਦ ਹੈ, ਆਪ ਜੀ ਦੀ ਬਾਣੀ ਵਿਚ ਪ੍ਰਭੂ ਲਈ ਪ੍ਰੇਮ, ਸ਼ੁਭ ਅਮਲਾਂ ਦੀ ਲੋੜ, ਕ੍ਰੋਧ ਦਾ ਤਿਆਗ ਕਰਨ, ਮੁਰਸ਼ਦ ਦੀ ਸ਼ਰਨ ਵਿਚ ਰਹਿਣ, ਕਰਮ ਕਾਂਡਾ ਨੂੰ ਤਿਆਗਣ ਦਾ ਉਪਦੇਸ਼ ਦਿੰਦੀ ਹੈ |
ਪਿਛਲੀ ਖ਼ਬਰ ਜੀ.ਐੱਸ.ਟੀ. ਦਰਾਂ 'ਚ ਕਟੌਤੀ ਨਾਲ ਵਪਾਰੀ ਵਰਗ ਖੁਸ਼ਹਾਲ ਹੋਵੇਗਾ-ਬੌਵਾ ਗੋਇਲ ਅਗਲੀ ਖ਼ਬਰ ਮੱਧ ਵਰਗ ਦੇ ਲੋਕਾਂ ਨੂੰ ਬਜਟ 'ਚ ਵੱਡੀ ਰਾਹਤ ਮਿਲੇਗੀ-ਪ੍ਰਸ਼ੋਤਮ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।