ਰਾਏਕੋਟ, 21 ਜੁਲਾਈ (ਸੁਸ਼ੀਲ)-ਮਾਤਾ ਨੈਣਾਂ ਦੇਵੀ ਲੰਗਰ ਕਮੇਟੀ ਪਿੰਡ ਬੱਸੀਆਂ ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਸਾਉਣ ਮਹੀਨੇ ਦੇ ਚਾਲਿਆ ਦੌਰਾਨ ਮਾਤਾ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਜਾ ਰਹੀਆਂ ਸੰਗਤਾਂ ਦੀ ਸਹੂਲਤ ਲਈ 24ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ | ਇਸ ਸੰਬੰਧ ਵਿਚ ਲੰਗਰ ਕਮੇਟੀ ਵਲੋਂ ਪਿੰਡ ਦੇ ਸ੍ਰੀ ਸ਼ਿਵ ਮੰਦਰ ਵਿਖੇ ਹਵਨ ਯੱਗ ਕੀਤਾ ਗਿਆ | ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਛਿੰਦਾ, ਸਾਬਕਾ ਸਰਪੰਚ ਜਗਦੇਵ ਸਿੰਘ ਟੀਟੂ ਚੀਮਾ, ਅਮਨਦੀਪ ਵਰਮਾ, ਬਿਕਰਮਜੀਤ ਉੱਪਲ, ਡਾ. ਨਰਿੰਦਰ ਕੁਮਾਰ, ਹਰਿੰਦਰ ਲੇਖੀ, ਭੀਮ ਸੈਨ ਲੇਖੀ, ਗੁਰਵਿੰਦਰ ਸਿੰਘ ਚੀਮਾ, ਜਸਵੀਰ ਸਿੰਘ ਸਮੇਤ ਹੋਰ ਕਈ ਭਗਤਾਂ ਵਲੋਂ ਹਾਜ਼ਰੀ ਲਗਵਾਈ ਗਈ ਅਤੇ ਹਵਨਯੱਗ 'ਚ ਆਹੂਤੀ ਪਾ ਕੇ ਸਰਬੱਤ ਦੇ ਭਲੇ ਲਈ ਕਾਮਨਾ ਕੀਤੀ ਗਈ | ਇਸ ਉਪਰੰਤ ਝੰਡਾ ਲੈ ਕੇ ਪਿੰਡ ਵਿਚ ਸ਼ੋਭਾ ਯਾਤਰਾ ਸਜਾਈ ਗਈ | ਸ਼ੋਭਾ ਯਾਤਰਾ ਨੂੰ ਸ੍ਰੀ ਸ਼ਿਵ ਮੰਦਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਸਰਪੰਚ ਸੁਖਵਿੰਦਰ ਸਿੰਘ ਛਿੰਦਾ ਅਤੇ ਸਾਬਕਾ ਸਰਪੰਚ ਜਗਦੇਵ ਸਿੰਘ ਚੀਮਾ ਵਲੋਂ ਰਵਾਨਾ ਕੀਤਾ ਗਿਆ | ਸ਼ੋਭਾ ਯਾਤਰਾ ਦਾ ਸੰਗਤਾਂ ਵਲੋਂ ਪਿੰਡ ਦੇ ਵੱਖ-ਵੱਖ ਪੜਾਵਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ | ਸ਼ੋਭਾ ਯਾਤਰਾ ਦੌਰਾਨ ਲਵਲੀ ਸ਼ਰਮਾ ਵਲੋਂ ਮਾਂ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ ਗਿਆ | ਲੰਗਰ ਕਮੇਟੀ ਦੇ ਮੈਂਬਰਾਂ ਲਵਲੀ ਸ਼ਰਮਾ, ਪਰਮਿੰਦਰ ਕੁਮਾਰ ਰੂਬਲ, ਅਜੈ ਜੈਨ, ਗੁਰਮੀਤ ਬੈਂਸ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਇਕ-ਇਕ ਪੈਸਾ ਮਾਤਾ ਨੈਣਾਂ ਦੇਵੀ ਦੇ ਦਰਬਾਰ 'ਤੇ ਸਾਉਣ ਦੇ ਚਾਲਿਆਂ ਦੌਰਾਨ ਸੰਗਤਾਂ ਲਈ ਲਗਾਏ ਜਾ ਰਹੇ ਲੰਗਰ 'ਤੇ ਲਗਾਇਆ ਜਾਵੇਗਾ | ਉਨ੍ਹਾ ਦੱਸਿਆ ਕਿ ਇਹ ਲੰਗਰ 24 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਦਿਨ-ਰਾਤ ਚੱਲੇਗਾ | ਇਸ ਮੌਕੇ ਬਾਬਾ ਚਮਕੌਰ ਸਿੰਘ, ਰਵੀ ਸ਼ਰਮਾ, ਪੰਡਿਤ ਪ੍ਰਮੋਦ ਤਿਵਾੜੀ, ਅੱਪੂ ਨਾਗਪਾਲ, ਹੈਪੀ ਕਾਲੜਾ, ਮਨਦੀਪ ਸਿੰਘ, ਗੁਰਮੀਤ ਸਿੰਘ, ਰਵੀ ਸ਼ਰਮਾ, ਜਸਪ੍ਰੀਤ ਸਿੰਘ, ਡਾਲੀ ਸ਼ਰਮਾ, ਜਗਦੀਪ ਸਿੰਘ, ਕੁਲਵੰਤ ਸਿੰਘ, ਮੁਨੀ ਲਾਲ, ਕੁਲਦੀਪ ਸ਼ਰਮਾ, ਵਿਕਾਸ ਕਾਲੜਾ, ਵਿਨੋਦ ਸ਼ਰਮਾ, ਡਾ. ਚਰਨ ਦਾਸ, ਧਰਮਪਾਲ ਵਰਮਾ, ਪ੍ਰਦੀਪ ਵਰਮਾ, ਦਰੌਣ ਭੱਲਾ, ਰਾਘਵ ਕਾਲੜਾ, ਸ਼ੁਭਮ ਸ਼ਰਮਾ, ਰਮਨ ਲੇਖੀ, ਹਰਬੰਸ ਸਿੰਘ ਲੰਮੇ, ਪਾਲ ਸਿੰਘ, ਰਣਧੀਰ ਸਿੰਘ, ਬੂਟਾ ਸਿੰਘ, ਬਿੱਟੂ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਸੰਗਤਾਂ ਸ਼ਾਮਿਲ ਸਨ |