26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਾਬਕਾ ਜ਼ੋਨਲ ਸਕੱਤਰ ਜਸਵੀਰ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 22-07-2025
ਜਗਰਾਉਂ, 21 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਜ਼ੋਨ ਟੂਰਨਾਮੈਂਟ ਕਮੇਟੀ ਜਗਰਾਉਂ ਦੀ ਮੀਟਿੰਗ ਜ਼ੋਨ ਪ੍ਰਧਾਨ ਰੁਪਿੰਦਰ ਕੌਰ ਪਿੰ੍ਰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ (ਕੰਨਿਆ) ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ | ਜਿਸ ਵਿਚ 2025-26 ਦੀਆਂ ਖੇਡਾਂ ਸੰਬੰਧੀ ਵਿਚਾਰ-ਚਰਚਾ ਹੋਈ, ਸਕੂਲੀ ਖੇਡਾਂ ਦੀਆਂ ਐਂਟਰੀਆਂ ਕੀਤੀਆਂ ਗਈਆਂ ਤੇ ਖੇਡ ਗਰਾਊਾਡਾਂ ਦੀ ਚੋਣ ਕੀਤੀ ਗਈ | ਇਸ ਮੀਟਿੰਗ ਵਿਚ ਸ: ਜਸਵੀਰ ਸਿੰਘ ਗਿੱਲ ਸਾਬਕਾ ਜ਼ੋਨਲ ਸਕੱਤਰ ਦਾ ਵਿਸ਼ੇਸ਼ ਸਨਮਾਨ ਉਨ੍ਹਾਂ ਦੇ ਸਕੂਲੀ ਖੇਡਾਂ ਵਿਚ ਪਾਏ ਸਾਲ 2005 ਤੋਂ 2025 ਤੱਕ ਸ਼ਲਾਘਾਪੂਰਨ ਯੋਗਦਾਨ ਕਰਕੇ ਕੀਤਾ ਗਿਆ | ਉਨ੍ਹਾਂ 20 ਸਾਲ ਦੀ ਸੇਵਾ ਦੌਰਾਨ ਜ਼ੋਨ ਜਗਰਾਉਂ ਨੂੰ ਖੇਡਾਂ ਦੇ ਖੇਤਰ ਵਿਚ ਜ਼ਿਲ੍ਹਾ ਪੱਧਰ, ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਤੱਕ ਅੱਗੇ ਲੈ ਕੇ ਜਾਣ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ | ਇਸ ਸਨਮਾਨ ਸਮਾਰੋਹ ਵਿਚ ਰੁਪਿੰਦਰ ਕੌਰ ਜ਼ੋਨਲ ਪ੍ਰਧਾਨ, ਜ਼ੋਨ ਸਕੱਤਰ ਸ: ਗੁਰਮੀਤ ਸਿੰਘ ਪੋਨਾ ਨੇ ਸ: ਜਸਵੀਰ ਸਿੰਘ ਦੀਆਂ ਕੀਤੀਆਂ ਸ਼ਾਨਦਾਰ ਸੇਵਾਵਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਤੇ ਅੱਗੇ ਤੋਂ ਵੀ ਜ਼ੋਨ ਜਗਰਾਉਂ ਲਈ ਕੰਮ ਕਰਦੇ ਰਹਿਣ ਲਈ ਕਿਹਾ | ਇਸ ਮੀਟਿੰਗ ਵਿਚ ਇਕਬਾਲ ਸਿੰਘ ਚੀਮਨਾ, ਇਕਬਾਲ ਸਿੰਘ ਕਾਉਂਕੇ, ਮਹਿੰਦਰਪਾਲ ਸਿੰਘ ਬਰਸਾਲ, ਜਗਪਾਲ ਸਿੰਘ ਮਲਕ, ਸ੍ਰੀ ਚਿਰੰਜੀ ਲਾਲ, ਜੀਵਨਜੋਤ ਸਿੰਘ, ਹਰਸਿਮਰਨ ਸਿੰਘ, ਕੁਲਵਿੰਦਰ ਸਿੰਘ ਸੋਹੀਆਂ, ਮੈਡਮ ਮਨਦੀਪ ਕੌਰ ਬਰਸਾਲ, ਮੈਡਮ ਹਰਬੰਸ ਕੌਰ ਜਗਰਾਉਂ ਤੋਂ ਇਲਾਵਾ ਜ਼ੋਨ ਜਗਰਾਉਂ ਦੇ ਸਮੂਹ ਸਰੀਰਕ ਸਿੱਖਿਆ ਕਰਮਚਾਰੀ ਹਾਜ਼ਰ ਸਨ | ਅੰਤ ਵਿਚ ਜਸਵੀਰ ਸਿੰਘ ਗਿੱਲ ਨੇ ਜ਼ੋਨਲ ਟੂਰਨਾਮੈਂਟ ਕਮੇਟੀ ਜਗਰਾਉਂ ਦਾ ਧੰਨਵਾਦ ਕੀਤਾ ਤੇ ਨਵੀਂ ਬਣੀ ਕਮੇਟੀ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਪਿੰਡ ਸੁਖਾਣਾ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਝੋਰੜਾਂ ਵਲੋਂ ਤੀਆਂ ਤੀਜ ਦਾ ਵਿਰਾਸਤੀ ਤਿਉਹਾਰ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।