25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸ਼੍ਰੋਮਣੀ ਅਕਾਲੀ ਦਲ ਦੇ ਲੈਂਡ ਪੂਿਲੰਗ ਨੀਤੀ ਵਿਰੁੱਧ ਲੁਧਿਆਣਾ ਧਰਨੇ 'ਚ ਜਗਰਾਉਂ ਤੋਂ 37 ਬੱਸਾਂ ਦਾ ਕਾਫ਼ਲਾ ਰਵਾਨਾ ਹੋਵੇਗਾ-ਪ੍ਰਧਾਨ ਚੰਦ ਸਿੰਘ ਡੱਲਾ

ਅਜੀਤ ਡੈਸਕ 22-07-2025
ਜਗਰਾਉਂ, 21 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਸ਼੍ਰੋਮਣੀ ਅਕਾਲੀ ਦਲ ਵਲੋਂ ਲੈਂਡ ਪੂਿਲੰਗ ਨੀਤੀ ਵਿਰੁੱਧ ਅੱਜ 22 ਜੁਲਾਈ ਨੂੰ ਲੁਧਿਆਣਾ ਡੀ.ਸੀ. ਦਫ਼ਤਰ ਵਿਖੇ ਦਿੱਤੇ ਜਾ ਰਹੇ ਧਰਨੇ 'ਚ ਜਗਰਾਉਂ ਤੋਂ 37 ਬੱਸਾਂ ਦਾ ਵੱਡਾ ਕਾਫ਼ਲਾ ਦਾਣਾ ਮੰਡੀ ਜਗਰਾਉਂ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗਾ | ਇੰਨ੍ਹਾਂ ਸ਼ਬਦਾਂ ਪ੍ਰਗਟਾਵਾ ਅਕਾਲੀ ਦਲ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਡਾ: ਚੰਦ ਸਿੰਘ ਡੱਲਾ ਨੇ ਪਾਰਟੀ ਦਫ਼ਤਰ ਜਗਰਾਉਂ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਪ੍ਰਸਤ ਤੇ ਪੰਜਾਬੀ ਦੇ ਹਿੱਤਾਂ ਲਈ ਲੜ ਮਿਟਣ ਵਾਲੀ ਜੁਝਾਰੂ ਪਾਰਟੀ ਹੈ, ਜੋ ਲੈਂਡ ਪੂਲਿੰਗ ਪਾਲਿਸੀ ਤਹਿਤ ਦਿੱਲੀ ਦੇ ਲੋਕਾਂ ਵਲੋਂ ਨਕਾਰੇ ਹੋਏ ਆਗੂਆਂ ਦੀ ਪੰਜਾਬ ਲੁੱਟਣ ਦੀ ਮਨਸ਼ਾ ਕਦਾਚਿੱਤ ਪੂਰੀ ਨਹੀਂ ਹੋਣ ਦੇਵੇਗੀ | ਸ: ਡੱਲਾ ਨੇ ਆਖਿਆ ਕਿ ਬਤੌਰ ਜ਼ਿਲ੍ਹਾ ਪ੍ਰਧਾਨ ਉਨ੍ਹਾਂ ਜ਼ਿਲ੍ਹੇ ਦੇ ਚਾਰ ਹਲਕਿਆਂ ਵਿਚ ਅੱਜ ਹੋਣ ਵਾਲੇ ਧਰਨੇ ਸਬੰਧੀ ਪ੍ਰਚਾਰ ਕੀਤਾ ਅਤੇ ਲੋਕਾਂ ਵਿਚ ਜੋ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਉਸ ਤੋਂ ਜ਼ਾਹਿਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਧਰਨੇ ਤੋਂ ਪੰਜਾਬ ਸਰਕਾਰ ਜ਼ਰੂਰ ਜਾਗੇਗੀ ਤੇ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਵਾਪਿਸ ਲੈਣੀ ਪਵੇਗੀ | ਸ: ਡੱਲਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ ਤੇ ਇਸ ਪਾਰਟੀ ਦੇ ਜੁਝਾਰੂ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦੇ ਹਿੱਤਾਂ ਲਈ ਹਰ ਸੰਘਰਸ਼ 'ਚ ਹਿੱਕਾਂ ਡਾਹੀਆਂ ਹਨ | ਉਨ੍ਹਾਂ ਆਖਿਆ ਕਿ 'ਆਪ' ਦੇ ਝੂਠੇ ਦਾਅਵਿਆਂ ਦੀ ਪੰਡ ਹੁਣ ਢਿੱਲੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਲੋਕ ਜ਼ਮੀਨੀ ਪੱਧਰ 'ਤੇ ਪੰਜਾਬ ਹਿੱਤਾਂ ਲਈ ਲੜਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਲਾਇਆ ਜਾ ਰਿਹਾ ਅੱਜ ਦਾ ਧਰਨਾ ਪੰਜਾਬ ਸਰਕਾਰ ਦੀਆਂ ਜੜ੍ਹਾਂ ਉਖੇੜ ਦੇਵੇਗਾ | ਉਨ੍ਹਾਂ ਕਿਸਾਨਾਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਇਸ ਧਰਨੇ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਲੈਂਡ ਪੂਲਿੰਗ ਖ਼ਿਲਾਫ਼ ਧਰਨੇ ਲਈ ਰਾਏਕੋਟ ਤੋਂ ਵਿਸ਼ਾਲ ਕਾਫ਼ਲਾ ਲਿਜਾਣ ਲਈ ਸਾਰੇ ਪ੍ਰਬੰਧ ਮੁਕੰਮਲ ਅਗਲੀ ਖ਼ਬਰ ਅਗਰਵਾਲ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।