ਰਾਏਕੋਟ, 20 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸੂਬਾ ਸਰਕਾਰ ਵਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਨਸੂਬੇ ਤਹਿਤ ਪਿੰਡਾਂ ਵਿਚ ਖੇਡ ਗਰਾਊਾਡਾਂ ਦੇ ਨਿਰਮਾਣ ਕਰਵਾਉਣ ਲਈ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ | ਵਿਧਾਨ ਸਭਾ ਹਲਕਾ ਰਾਏਕੋਟ ਤੋਂ ਐੱਮ.ਐੱਲ.ਏ. ਠੇਕੇਦਾਰ ਹਾਕਮ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨੌਜਵਾਨ ਪੀੜ੍ਹੀ ਦੀ ਬਿਤਹਰੀ ਲਈ ਖੇਡ ਮੈਦਾਨ ਤਿਆਰ ਕਰਵਾਉਣ ਦਾ ਉਪਰਾਲਾ ਬੜਾ ਹੀ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਆਖਿਆ ਕਿ ਗਰਾਊਾਡ ਬਣਾਉਣ ਯੋਜਨਾ ਦੇ ਪਹਿਲੇ ਫੇਜ਼ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਅੰਦਰ 39 ਵੱਖੋ-ਵੱਖ ਪਿੰਡਾਂ ਵਿਚ ਕਰੀਬ 9 ਕਰੋੜ 30 ਲੱਖ 89 ਹਜ਼ਾਰ ਦੀ ਲਾਗਤ ਨਾਲ ਖੇਡ ਮੈਦਾਨਾਂ ਦੇ ਨਿਰਮਾਣ ਕਰਵਾਏ ਜਾਣਗੇ | ਐੱਮ.ਐੱਲ.ਏ. ਠੇਕੇਦਾਰ ਹਾਕਮ ਸਿੰਘ ਨੇ ਅੱਗੇ ਆਖਿਆ ਕਿ ਇਹ ਸ਼ਾਨਦਾਰ ਖੇਡ ਮੈਦਾਨ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ, ਜਿੱਥੇ ਅਨੇਕਾਂ ਪ੍ਰਕਾਰ ਦੀਆਂ ਖੇਡਾਂ ਖੇਡਣ ਲਈ ਉੱਚਿਤ ਪ੍ਰਬੰਧ ਕੀਤਾ ਜਾਵੇਗਾ ਅਤੇ ਪਹਿਲੇ ਫੇਜ਼ ਤਹਿਤ ਪਿੰਡ ਮਹੇਰਨਾ ਕਲਾਂ, ਰਛੀਨ, ਬੜੂੰਦੀ, ਡਾਂਗੋ, ਬੁਰਜ ਲਿੱਟਾਂ, ਲੀਲ੍ਹ, ਪੱਖੋਵਾਲ, ਅੱਬੂਵਾਲ, ਐਤੀਆਣਾ, ਅਕਾਲਗੜ੍ਹ ਕਲਾਂ, ਘੁਮਾਣ, ਹਲਵਾਰਾ, ਬਿੰਜਲ, ਸੁਖਾਣਾ, ਹੇਰਾਂ, ਹਿੱਸੋਵਾਲ, ਰੱਤੋਵਾਲ, ਸੁਧਾਰ, ਟੂਸਾ, ਬੱਸੀਆਂ, ਜਲਾਲਦੀਵਾਲ, ਝੋਰੜਾਂ, ਲੋਹਟਬੱਦੀ, ਜੌਹਲਾਂ, ਨੱਥੋਵਾਲ, ਨੂਰਪੁਰਾ, ਚੱਕ ਭਾਈਕਾ, ਜੱਟਪੁਰਾ, ਬੁਰਜ ਹਰੀ ਸਿੰਘ, ਕਲਸੀਆਂ, ਤਲਵੰਡੀ ਰਾਏ, ਭੈਣੀ ਬੜਿੰਗਾ, ਬਰ੍ਹਮੀ, ਆਂਡਲੂ, ਬੋਪਾਰਾਏ ਖੁਰਦ, ਤਾਜਪੁਰ, ਸਹਿਬਾਜ਼ਪੁਰਾ, ਕਾਲਸਾਂ, ਦੱਧਾਹੂਰ ਵਿਖੇ ਖੇਡ ਗਰਾਊਾਡ ਬਣਾਏ ਜਾਣਗੇ | ਉਨ੍ਹਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਤੇ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਤਾਂ ਸਿਹਤ ਨੂੰ ਅਰੋਗ ਰੱਖਿਆ ਜਾ ਸਕੇ |