17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਲਾਇਨਜ਼ ਕਲੱਬ ਨੇ ਮੰਦਰ ਸ਼ਿਵਾਲਾ ਖਾਮ ਵਿਖੇ ਬੂਟੇ ਲਗਾ ਕੇ ਕੀਤਾ ਮੁਹਿੰਮ ਦਾ ਆਗਾਜ਼

ਅਜੀਤ ਡੈਸਕ 21-07-2025
ਰਾਏਕੋਟ, 20 ਜੁਲਾਈ (ਸੁਸ਼ੀਲ)-ਸਮਾਜਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ ਵਲੋਂ ਅੱਜ 'ਮੁਸਕਾਨ ਗ੍ਰੀਨ ਮਿਸ਼ਨ' ਤਹਿਤ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਸਥਾਨਕ ਪ੍ਰਾਚੀਨ ਮੰਦਿਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ 51 ਬੂਟੇ ਲਗਾ ਕੇ ਕੀਤਾ ਗਿਆ | ਇਸ ਮੌਕੇ ਕਲੱਬ ਮੈਂਬਰਾਂ ਵਲੋਂ ਮੰਦਰ ਦੇ ਪਾਰਕ ਵਿਚ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਅਤੇ ਫ਼ਲਦਾਰ, ਸਜਾਵਟੀ ਅਤੇ ਕੁਝ ਵਿਸ਼ੇਸ਼ ਤਰ੍ਹਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸਕੱਤਰ ਪੰਕਜ ਕਾਂਸਲ ਅਤੇ ਵਿੱਤ ਸਕੱਤਰ ਮੁਨੀਸ਼ ਗੋਇਲ ਨੇ ਦੱਸਿਆ ਕਿ ਅੱਜ ਕਲੱਬ ਵਲੋਂ ਸਾਉਣ ਦੇ ਪਵਿੱਤਰ ਮਹੀਨੇ ਨੂੰ ਧਿਆਨ ਵਿਚ ਰੱਖਦੇ ਹੋਏ ਮੁਸਕਾਨ ਗ੍ਰੀਨ ਮਿਸ਼ਨ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਮੰਦਰ ਵਿਚ ਵੱਖ-ਵੱਖ ਤਰ੍ਹਾਂ ਦੇ ਸਜਾਵਟੀ, ਫ਼ਲਦਾਰ ਬੂਟਿਆਂ ਤੋਂ ਇਲਾਵਾ ਰੁਦਰਾਕਸ਼. ਚੰਦਨ, ਮੂਲਸਾਰੀ, ਮੋਹਿਨੀ ਵਰਗੇ ਵਿਸ਼ੇਸ਼ ਪੌਦੇ ਵੀ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਮੁਸਕਾਨ ਗ੍ਰੀਨ ਮਿਸ਼ਨ ਤਹਿਤ ਅੱਗੇ ਵੀ ਜਾਰੀ ਰਹੇਗੀ ਅਤੇ ਰਾਏਕੋਟ ਸ਼ਹਿਰ ਅਤੇ ਨੇੜਲੇ ਇਲਾਕੇ ਵਿਚ ਪੌਦੇ ਲਗਾਏ ਜਾਣਗੇ | ਇਸ ਮੌਕੇ ਮੰਦਰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਇੰਦਰਪਾਲ ਗੋਲਡੀ ਨੇ ਲਾਇਨਜ਼ ਕਲੱਬ ਦੇ ਪ੍ਰਧਾਨ ਡਾ. ਸੁਬੋਧ ਗੁਪਤਾ, ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ) ਸਮੇਤ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਪਾਲ ਗੋਲਡੀ, ਪ੍ਰਧਾਨ ਡਾ. ਸੁਬਬੋਧ ਗੁਪਤਾ, ਵਿਨੋਦ ਜੈਨ ਰਾਜੂ, ਪ੍ਰਦੀਪ ਜੈਨ ਦੀਪੀ, ਸੰਦੀਪ ਸ਼ਰਮਾ, ਮੁਨੀਸ਼ ਗੋਇਲ, ਨਵੀਨ ਗਰਗ, ਮੁਕੇਸ਼ ਗੁਪਤਾ, ਬਿਕਰਮਜੀਤ ਬਾਂਸਲ, ਕੇ.ਕੇ. ਸ਼ਰਮਾ, ਡਾ. ਨਰੇਸ਼ ਗੋਇਲ, ਕੇਵਲ ਕੁਮਾਰ, ਕਪਿਲ ਗਰਗ, ਸੁਰੇਸ਼ ਗੋਇਲ, ਦਿਨੇਸ਼ ਕੁਮਾਰ ਖੁਰਮੀ, ਗੁਲਸ਼ਨ ਮਿੱਤਲ, ਮੁਨੀਸ਼ ਗੋਇਲ, ਰਜਿੰਦਰ ਗੋਇਲ ਟਿੰਕਾ, ਕਪਿਲ ਗਰਗ ਤੋਂ ਇਲਾਵਾ ਹੋਰ ਕਈ ਸੱਜਣ ਵੀ ਮੌਜੂਦ ਸਨ |
ਪਿਛਲੀ ਖ਼ਬਰ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੀ ਸਾਲਾਨਾ ਬਰਸੀ ਮਨਾਈ ਅਗਲੀ ਖ਼ਬਰ ਬਾਬਾ ਨਰਾਇਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ 5 ਰੋਜ਼ਾ ਮਹਾਨ ਧਾਰਮਿਕ ਸਮਾਗਮ ਵਿਸ਼ਾਲ ਨਗਰ ਕੀਰਤਨ ਉਪਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।