17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਐੱਸ. ਬੀ. ਆਈ. ਬੈਂਕ ਦੇ ਮੈਨੇਜਰ ਮੈਡਮ ਸਪਨਾ ਕੰਬੋਜ ਦਾ ਕੀਤਾ ਸਨਮਾਨ

ਅਜੀਤ ਡੈਸਕ 21-07-2025
ਚੌਂਕੀਮਾਨ, 20 ਜੁਲਾਈ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਦੇ ਸਮਾਜ ਸੇਵੀ ਆਗੂ ਅਵਤਾਰ ਸਿੰਘ ਤਾਰੀ ਸਵੱਦੀ, ਪੰਚ ਮਨਜੀਤ ਸਿੰਘ ਤੂਰ ਜੇ.ਈ., ਸਾਬਕਾ ਪੰਚ ਗੁਰਦੀਪ ਸਿੰਘ ਕਾਕਾ ਤੇ ਪਰਮਜੀਤ ਸਿੰਘ ਪੱਪੀ ਵਲੋਂ ਐੱਸ.ਬੀ.ਆਈ ਬੈਂਕ ਦੇ ਮੈਨੇਜਰ ਮੈਡਮ ਸਪਨਾ ਕੰਬੋਜ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਮਾਜ ਸੇਵੀ ਆਗੂ ਅਵਤਾਰ ਸਿੰਘ ਤਾਰੀ ਸਵੱਦੀ ਤੇ ਪੰਚ ਮਨਜੀਤ ਸਿੰਘ ਤੂਰ ਜੇ.ਈ ਨੇ ਦੱਸਿਆ ਕਿ ਮੈਡਮ ਸਪਨਾ ਕੰਬੋਜ ਐੱਸ.ਬੀ.ਆਈ ਬੈਂਕ ਲੁਧਿਆਣਾ ਵਿਚ ਬਤੌਰ ਮੈਨੇਜਰ ਸੇਵਾਵਾ ਨਿਭਾ ਰਹੇ ਹਨ ਤੇ ਮੈਡਮ ਸਪਨਾ ਕੰਬੋਜ ਐੱਸ.ਬੀ.ਆਈ ਬੈਂਕ ਦੀ ਬਰਾਂਚ ਸਵੱਦੀ ਕਲਾਂ ਵਿਖੇ 2 ਸਾਲ ਮੈਨੇਜਰ ਵਜੋਂ ਸੇਵਾਵਾਂ ਨਿਭਾਈਆਂ ਤੇ ਇਨ੍ਹਾਂ ਨੇ ਆਪਣਾ ਕਾਰਜਕਾਲ ਵਿਚ ਪਿੰਡ ਸਵੱਦੀ ਕਲਾਂ ਦੇ ਲੋਕਾਂ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਬੈਂਕ ਦੀਆਂ ਸਕੀਮਾਂ ਤੋਂ ਲਾਭ ਦਿਵਾਇਆ ਤੇ ਬੈਂਕ ਵਿਚ ਆਏ ਹਰ ਵਿਅਕਤੀ ਦਾ ਸਤਿਕਾਰ ਕੀਤਾ ਤੇ ਇਨ੍ਹਾਂ ਦੀਆਂ ਨਿਭਾਈਆਂ ਵਧੀਆਂ ਸੇਵਾਵਾਂ ਬਦਲੇ ਅੱਜ ਪਿੰਡ ਸਵੱਦੀ ਕਲਾਂ ਦੇ ਪਤਵੰਤੇ ਸੱਜਣਾ ਵਲੋਂ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਮੈਨੇਜਰ ਮੈਡਮ ਸਪਨਾ ਕੰਬੋਜ਼ ਨੇ ਸਮਾਜ ਸੇਵੀ ਆਗੂ ਅਵਤਾਰ ਸਿੰਘ ਤਾਰੀ ਸਵੱਦੀ ਸਮੇਤ ਸਮੁੱਚੇ ਪਤਵਮਤੇ ਸੱਜਣਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਵੱਡਾ ਮਾਣ ਦਿੱਤਾ ਤੇ ਮੈਂ ਤਹਿ ਦਿਲ ਤੋਂ ਪਿੰਡ ਸਵੱਦੀ ਕਲਾਂ ਦੇ ਨਗਰ ਦੀ ਰਿਣੀ ਰਹਾਂਗੀ | ਇਸ ਮੌਕੇ ਗੁਲਸਨ ਕੁਮਾਰ, ਮੈਡਮ ਪਿ੍ਅੰਕਾ, ਪ੍ਰਭਜੋਤ ਸਿੰਘ, ਮੈਡਮ ਸੁਨੀਤਾ, ਕਮਲੇਸ ਰਾਣੀ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਅਬੈਕਸ (ਗਣਿਤ) ਦੀ ਗਤੀਵਿਧੀ ਕਰਵਾਈ ਅਗਲੀ ਖ਼ਬਰ ਨਰ ਸੇਵਾ ਨਰਾਇਣ ਸੇਵਾ ਮਿਸ਼ਨ ਤਹਿਤ ਮਨਸੂਰਾਂ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।