17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਰ ਸੇਵਾ ਨਰਾਇਣ ਸੇਵਾ ਮਿਸ਼ਨ ਤਹਿਤ ਮਨਸੂਰਾਂ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 21-07-2025
ਜੋਧਾਂ, 20 ਜੁਲਾਈ (ਗੁਰਵਿੰਦਰ ਸਿੰਘ ਹੈਪੀ)-ਪੁਨਰਜੋਤ ਆਈ ਬੈਂਕ ਸੁਸਾਇਟੀ ਵਲੋਂ ਨਰ ਸੇਵਾ ਨਰਾਇਣ ਸੇਵਾ ਅਤੇ ਪੁਨਰਜੋਤ ਹਨੇਰੇ ਤੋਂ ਚਾਨਣ ਵੱਲ, ਮਿਸ਼ਨ 'ਤੇ ਚੱਲਦਿਆਂ ਡਾ. ਰਮੇਸ਼ ਮਨਸੂਰਾਂ ਆਈ ਹਸਪਤਾਲ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ¢ ਇਸ ਮੌਕੇ ਡਾਕਟਰ ਆਕਰਸ਼ਣ ਮਹਿਤਾ ਐੱਮ.ਐੱਸ. ਨੇ ਕਿਹਾ ਕਿ ਅੱਖਾਂ ਪਰਮਾਤਮਾ ਵਲੋਂ ਇਨਸਾਨ ਨੂੰ ਦਿੱਤੀ ਅਨਮੋਲ ਦਾਤ ਹਨ¢ ਪੁਨਰਜੋਤ ਆਈ ਬੈਂਕ ਸੁਸਾਇਟੀ ਹੁਣ ਤੱਕ 7800 ਦੇ ਕਰੀਬ ਅੱਖਾਂ ਦੀਆਂ ਪੁਤਲੀਆਂ ਬਦਲ ਕੇ ਨੇਤਰਹੀਣ ਲੋਕਾਂ ਦੀ ਦੁਨੀਆ ਵਿਚ ਰੌਸ਼ਨੀ ਕਰ ਚੁੱਕੀ ਹੈ¢ ਡਾ. ਰਮੇਸ਼ ਹਸਪਤਾਲ ਵਿਖੇ ਨੇਤਰਹੀਣ ਕਦੇ ਵੀ ਆ ਕੇ ਅੱਖਾਂ ਦੀਆਂ ਪੁਤਲੀਆਂ ਬਦਲਾ ਸਕਦੇ ਹਨ¢ ਇਸ ਮੌਕੇ ਲਗਾਏ ਗਏ ਕੈਂਪ ਦੌਰਾਨ 178 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ¢ ਡਾ. ਆਕਰਸ਼ਣ ਮਹਿਤਾ ਅਨੁਸਾਰ 27 ਮਰੀਜ਼ਾਂ ਨੂੰ ਮੁਫ਼ਤ ਅਪਰੇਸ਼ਨ ਲਈ ਚੁਣਿਆ ਗਿਆ, ਇਨ੍ਹਾਂ ਦੇ ਅਪਰੇਸ਼ਨ ਡਾ. ਰਮੇਸ਼ ਮਨਸੂਰਾਂ ਸੁਪਰ ਸਪੈਸ਼ਲਿਟੀ ਹਸਪਤਾਲ ਲੁਧਿਆਣਾ ਵਿਖੇ ਕੀਤੇ ਜਾਣਗੇ¢ ਇਸ ਮੌਕੇ ਅੰਮਿ੍ਤਪਾਲ ਸਿੰਘ ਰਾਏਕੋਟ, ਦਰਸ਼ਨ ਸਿੰਘ ਦੱਧਾਹੂਰ, ਸਨੀ ਸਿੰਘ, ਪ੍ਰਧਾਨ ਰਾਜ ਸਿੰਘ, ਮਨਦੀਪ ਸਿੰਘ ਗੁੱਜਰਵਾਲ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਐੱਸ. ਬੀ. ਆਈ. ਬੈਂਕ ਦੇ ਮੈਨੇਜਰ ਮੈਡਮ ਸਪਨਾ ਕੰਬੋਜ ਦਾ ਕੀਤਾ ਸਨਮਾਨ ਅਗਲੀ ਖ਼ਬਰ 'ਲੈਂਡ ਪੂਲਿੰਗ ਨੀਤੀ' ਖਿਲਾਫ਼ ਧਰਨੇ ਸੰਬੰਧੀ ਰਾਏਕੋਟ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਸੰਧੂ ਦੀ ਅਗਵਾਈ 'ਚ ਭਰਵੀਂ ਮੀਟਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।