16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

'ਆਪ' ਸਰਕਾਰ 'ਲੈਂਡ ਪੂਲਿੰਗ ਨੀਤੀ' ਰਾਹੀਂ ਕਿਸਾਨਾਂ ਨੂੰ ਮਾਰਨ 'ਤੇ ਤੁਲੀ-ਹੰਬੜਾਂ/ਜੱਗਾ/ਧਾਲੀਵਾਲ

ਅਜੀਤ ਡੈਸਕ 21-07-2025
ਹੰਬੜਾਂ, 20 ਜੁਲਾਈ (ਮੇਜਰ ਹੰਬੜਾਂ)-'ਆਪ' ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਸੂਬੇ ਅੰਦਰ ਲਿਆਂਦੀ ਗਈ 'ਲੈਂਡ ਪੂਲਿੰਗ ਨੀਤੀ' ਰਾਹੀਂ ਕਿਸਾਨਾਂ ਨੂੰ ਮਾਰਨ 'ਤੇ ਤੁਲੀ ਹੋਈ ਹੈ ਕਿਉਂਕਿ ਸੂਬੇ ਦਾ ਕਿਸਾਨ ਖੇਤੀ 'ਤੇ ਨਿਰਭਰ ਕਰਦਾ ਹੈ | ਖੇਤੀ ਵਾਲੀਆਂ ਜ਼ਮੀਨਾਂ 'ਤੇ 'ਆਪ' ਸਰਕਾਰ ਧੱਕੇ ਨਾਲ ਕਬਜ਼ੇ ਕਰ ਰਹੀ ਹੈ, ਕਦੇ ਲੈਂਡ ਪੂਲਿੰਗ ਨੀਤੀ ਰਾਹੀਂ ਤੇ ਕਦੇ ਹਾਈਵੇਅ ਬਣਾਏ ਜਾਣ ਲਈ ਜੋ ਕਿ ਸਰਕਾਰ ਦੇ ਕਿਸਾਨ ਮਾਰੂ ਫ਼ੈਸਲੇ ਹਨ | ਇਹ ਪ੍ਰਗਟਾਵਾ ਕਾਂਗਰਸ ਦੇ ਸੁਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਪ੍ਰਾਪਰਟੀ ਕਾਰੋਬਾਰੀ ਰਣਜੋਧ ਸਿੰਘ ਜੱਗਾ ਅਤੇ ਪ੍ਰਵਾਸੀ ਭਾਰਤੀ ਜਸਵੰਤ ਸਿੰਘ ਧਾਲੀਵਾਲ ਨੇ 'ਲੈਂਡ ਪੂਲਿੰਗ ਨੀਤੀ' ਦਾ ਡਟਵਾਂ ਵਿਰੋਧ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਜ਼ਮੀਨਾਂ 'ਚ ਪੈਰ ਨਹੀਂ ਧਰਨ ਦਿੱਤਾ ਜਾਵੇਗਾ ਤੇ ਸਰਕਾਰ ਨੂੰ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੀ ਅਸੀਂ ਖੁੱਲ ਨਹੀਂ ਦੇਵਾਂਗਾ, ਚਾਹੇ ਸਾਨੂੰ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ, ਅਸੀਂ ਹਰ ਸੰਘਰਸ਼ 'ਚ ਕਿਸਾਨਾਂ ਨਾਲ ਡਟਕੇ ਖੜਾਂਗੇ | ਪ੍ਰਧਾਨ ਹੰਬੜਾਂ ਅਤੇ ਜੱਗਾ ਭੰਦੋਲ ਨੇ ਕਿਹਾ ਕਿ ਕਿਸਾਨਾਂ ਨਾਲ ਆ ਸਰਕਾਰ ਧੱਕਾ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਬਹੁਤ ਥੋੜੇ ਸਮੇਂ ਅੰਦਰ ਲੈਂਡ ਪੂਲਿੰਗ ਨਤੀ ਲਾਗੂ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬਾਹਰ ਕਰਨ ਦੀ ਨੀਤੀ ਹੈ, ਜਿਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਪ ਸਰਕਾਰ ਜੋ ਕਿ ਕਿਸਾਨ ਹਤੈਸ਼ੀ ਹੋਣ ਦਾ ਢੌਂਗ ਰਚ ਰਹੀ ਸੀ, ਨੇ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਦੀ ਪਿੱਠ 'ਚ ਸੁਰਾ ਮਾਰਿਆ ਹੈ ਤੇ ਕਿਸਾਨ ਭਗਵੰਤ ਮਾਨ ਸਰਕਾਰ ਨੂੰ ਇਸ ਲਈ ਕਦੇ ਵੀ ਮੁਆਫ਼ ਨਹੀਂ ਕਰਨਗੇ | ਪ੍ਰਵਾਸੀ ਭਾਰਤੀ ਜਸਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰਾਂ ਬਹਾਨੇਵਾਜ਼ੀ ਨਾਲ ਕਿਸਾਨਾਂ ਤੋਂ ਜ਼ਮੀਨ ਖੋਹ ਰਹੀ ਹੈ, ਲੱਗਦਾ ਕਿਸਾਨ ਨੂੰ ਖਾਣ ਲਈ ਵੀ ਅਨਾਜ ਨਹੀਂ ਮਿਲੇਗਾ, ਕਿਉਂਕਿ ਖੇਤੀਯੋਗ ਜ਼ਮੀਨਾਂ 'ਤੇ ਸਰਕਾਰ ਅਰਬਨ ਅਸਟੇਟਾਂ ਬਣਾਉਣ ਦੀ ਗੱਲ ਕਰ ਰਹੀਆਂ ਹਨ ਤੇ ਕਿਸਾਨ ਅਨਾਜ ਕਿੱਥੇ ਪੈਦਾ ਕਰੇਗਾ, ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ 'ਚ ਦੋ ਨਵੇਂ ਕਮਰਿਆਂ ਦੀ ਉਸਾਰੀ ਦਾ ਕੰਮ ਸ਼ੁਰੂ ਬਾਬਾ ਕੇਵਲ ਸਿੰਘ ਨੇ ਰੱਖਿਆ ਨੀਂਹ-ਪੱਥਰ ਅਗਲੀ ਖ਼ਬਰ 'ਲੈਂਡ ਪੂਲਿੰਗ ਨੀਤੀ' ਖ਼ਿਲਾਫ਼ ਧਰਨੇ ਦੀ ਸਫ਼ਲਤਾ ਲਈ ਹਲਕਾ ਰਾਏਕੋਟ 'ਚ ਪਿੰਡ-ਪਿੰਡ ਪੱਧਰ 'ਤੇ ਅਕਾਲੀ ਵਰਕਰਾਂ ਨਾਲ ਰਾਬਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।