ਹਠੂਰ, 19 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਆਰੰਭੀ ਮੁਹਿੰਮ ਤਹਿਤ ਅੱਜ ਪਿੰਡ ਦੇਹੜਕਾ ਵਿਖੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਪਰ ਇਸ ਸਮਾਗਮ ਵਿਚ ਉਹ ਖੁਦ ਨਹੀਂ ਪਹੁੰਚੇ ਅਤੇ ਹੈਰਾਨੀ ਦੀ ਗੱਲ ਇਹ ਹੈ ਆਮ ਆਦਮੀ ਪਾਰਟੀ ਦੇਹੜਕਾ ਦੇ ਪ੍ਰਮੁੱਖ ਆਗੂਆਂ 'ਚੋਂ ਗਿਆਨੀ ਹਰਦੇਵ ਸਿੰਘ ਖ਼ਾਲਸਾ ਤੋਂ ਇਲਾਵਾ ਕੋਈ ਵੀ ਆਗੂ ਇਸ ਸਮਾਗਮ ਵਿਚ ਸ਼ਾਮਿਲ ਨਹੀਂ ਹੋਇਆ, ਪਿੰਡ ਦੀ ਪੰਚਾਇਤ ਜੋ ਕਿ ਅਕਾਲੀ ਦਲ ਨਾਲ ਸਬੰਧਤ ਹੈ, ਸਰਪੰਚ ਰਾਜਦੀਪ ਕੌਰ ਦੀ ਅਗਵਾਈ 'ਚ ਹਾਜ਼ਰ ਸੀ ਅਤੇ ਅਕਾਲੀ ਆਗੂ ਨੰਬਰਦਾਰ ਜਸਵੀਰ ਸਿੰਘ ਸਿੱਧੂ, ਕਾਂਗਰਸ ਪਾਰਟੀ ਦੇ ਆਗੂ ਕਰਨੈਲ ਸਿੰਘ ਖਹਿਰਾ ਵੀ ਉੱਚੇਚੇ ਤੌਰ 'ਤੇ ਹਾਜ਼ਰ ਸਨ | ਇਹ ਪ੍ਰੋਗਰਾਮ ਸਬੰਧੀ ਪੱਤਰਕਾਰਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਸਮਾਗਮ 'ਚ ਪੁਲਿਸ ਥਾਣਾ ਹਠੂਰ ਦੇ ਮੁਖੀ ਐੱਸ.ਐੱਚ.ਓ. ਕੁਲਜਿੰਦਰ ਸਿੰਘ ਗਰੇਵਾਲ ਅਤੇ ਵੱਖ-ਵੱਖ ਮਹਿਕਮਿਆਂ ਬੀ.ਡੀ.ਪੀ.ਓ., ਸਿਹਤ ਵਿਭਾਗ, ਸਿੱਖਿਆ ਵਿਭਾਗ ਦੇ ਅਧਿਕਾਰੀ/ਕਰਮਚਾਰੀ ਅਤੇ ਪਿੰਡ ਦੇ ਲੋਕ ਹਾਜ਼ਰ ਸਨ | ਥਾਣਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਉਨ੍ਹਾਂ ਦਾ ਸਾਥ ਦੇਣ ਲਈ ਅਪੀਲ ਕੀਤੀ ਅਤੇ ਦਲੀਲ ਦਿੰਦਿਆਂ ਕਿਹਾ ਕਿ ਖੇਤਾਂ ਵਿਚ ਬਿਜਲੀ ਮੋਟਰਾਂ ਚਲਾਉਣ ਲਈ ਲਾਏ ਆਟੋਮੈਟਿਕ ਕਾਰਨ ਹੀ ਖੇਤਾਂ ਵਿਚ ਆਏ ਦਿਨ ਚੋਰੀਆਂ ਹੋ ਰਹੀਆਂ ਹਨ, ਕਿਉਂਕਿ ਕਿਸਾਨ ਖੇਤਾਂ ਵਿਚ ਜਾਂਦੇ ਨਹੀਂ ਅਤੇ ਚੋਰ ਉੱਚੱਕੇ ਇਸ ਦਾ ਲਾਭ ਉਠਾਉਂਦੇ ਹਨ | ਇਸ ਮੌਕੇ ਜਤਿੰਦਰ ਸਹੋਤਾ ਅਧਿਆਪਕ, ਅਧਿਆਪਕ ਗੁਰਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ, ਜਥੇਦਾਰ ਸੁਖਦੇਵ ਸਿੰਘ ਪੰਚ, ਬਲਦੇਵ ਸਿੰਘ ਧਾਲੀਵਾਲ, ਪਰਮਜੀਤ ਸਿੰਘ ਪੰਚ, ਵੀਰਬਲ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਪ੍ਰਧਾਨ ਬਲਵੰਤ ਸਿੰਘ, ਬੇਅੰਤ ਸਿੰਘ, ਜਗਜੀਤ ਸਿੰਘ, ਪੀਤ ਸਿੰਘ ਪੰਧੇਰ, ਮਨਦੀਪ ਸਿੰਘ ਸਿੱਧੂ, ਜਥੇਦਾਰ ਅਜਮੇਰ ਸਿੰਘ, ਫੌਜੀ ਪ੍ਰੀਤਮ ਸਿੰਘ, ਸੀ.ਐੱਚ.ਸੀ. ਕੋਮਲਪ੍ਰੀਤ ਕੌਰ, ਅਵਤਾਰ ਸਿੰਘ ਮਾਣੂੰਕੇ, ਬਲਵਿੰਦਰ ਸਿੰਘ ਖਹਿਰਾ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |