ਹਠੂੂਰ, 19 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਸੱਚਖੰਡਵਾਸੀ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ 103ਵੇਂ ਜਨਮ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਨਗਰ ਪਿੰਡ ਮਾਣੂੰਕੇ ਵਿਖੇ ਮੌਜੂਦਾ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਤਿੰਨ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਮਹਾਨ ਧਾਰਮਿਕ ਸਮਾਗਮਾਂ ਦੌਰਾਨ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਨਾਨਕਸਰ ਮਾਣੂੰਕੇ ਵਿਖੇ ਚੱਲ ਰਹੇ ਸੰਪਟ ਸ੍ਰੀ ਅਖੰਡ ਪਾਠਾਂ ਦੇ ਗੁਰ-ਮਰਿਯਾਦਾ ਅਨੁਸਾਰ ਭੋਗ ਪਾਏ ਗਏ | ਬੀਤੀ ਰਾਤ ਦੇ ਦੀਵਾਨਾਂ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਮਹਾਂਪੁਰਸ਼ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਸਿੱਧੀਆਂ ਧਾਰਨਾ ਰਾਹੀਂ ਕੀਰਤਨ ਅਤੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਭਾਈ ਮਨਜੀਤ ਸਿੰਘ ਨਾਨਕਸਰ, ਭਾਈ ਸਤਨਾਮ ਸਿੰਘ ਨਾਨਕਸਰ, ਭਾਈ ਚਮਕੌਰ ਸਿੰਘ ਝੋਰੜਾਂ ਨੇ ਵੀ ਕਥਾ ਕੀਰਤਨ ਦੁਆਰਾ ਹਾਜ਼ਰੀ ਭਰੀ ਅਤੇ ਰਾਤ ਦੇ ਦੀਵਾਨਾਂ ਵਿਚ ਬਾਬਾ ਮਿਹਰ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਦਿੱਲੀ, ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ ਵੀ ਹਾਜ਼ਰ ਸਨ | ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਪ੍ਰਬਚਨ ਕਰਦਿਆਂ ਕਿਹਾ ਕਿ ਸਾਨੂੰ ਮਨੁੱਖਾ ਦੇਹ ਵੱਡੇ ਭਾਗਾਂ ਨਾਲ ਮਿਲੀ ਹੈ | ਇਸ ਲਈ ਤਨ, ਮਨ ਨੂੰ ਸੇਵਾ ਅਤੇ ਸਿਮਰਨ ਵਿਚ ਲਾਉਣਾ ਚਾਹੀਦਾ ਹੈ | ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ ਨਾਨਕਸਰ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 20 ਜੁਲਾਈ ਨੂੰ ਸਵੇਰੇ ਆਰੰਭ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ ਅਤੇ ਗੁਰਦੁਆਰਾ ਢੰਡਿਆਣਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ, ਜੋ ਨਗਰ ਦੀ ਪਰਿਕਰਮਾ ਕਰਦੇ ਗੁਰਦੁਆਰਾ ਜੌੜੀਆਂ ਸਾਹਿਬ ਪੁੱਜੇਗਾ, ਜਿੱਥੇ ਧਾਰਮਿਕ ਦੀਵਾਨ ਸਜਾਏ ਜਾਣਗੇ | ਇਸ ਮੌਕੇ ਨੌਜਵਾਨ ਆਗੂ ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਅੰਮਿ੍ਤਪਾਲ ਸਿੰਘ ਲੁਧਿਆਣਾ, ਭਾਈ ਗੋਰਾ ਸਿੰਘ ਨਾਨਕਸਰ, ਭਾਈ ਬਲਵਿੰੰਦਰ ਸਿੰਘ ਬਿੰਦਰ, ਸਾਬਕਾ ਸਰਪੰਚ ਰੇਸ਼ਮ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ ਦੇਹੜਕਾ, ਲਛਮਣ ਸਿੰਘ ਖਹਿਰਾ, ਜਥੇਦਾਰ ਨਿਰਮਲ ਸਿੰਘ ਕੋਚ, ਚਮਕੌਰ ਸਿੰਘ, ਜਗਦੇਵ ਸਿੰਘ, ਭਾਈ ਹਰੀ ਸਿੰਘ ਦੇਹੜਕਾ, ਰਘੁਬੀਰ ਸਿੰਘ, ਸੋਨੀ ਸਿੰਘ ਬਰਮਾ, ਰਣ ਸਿੰਘ, ਸੁਖਦੇਵ ਸਿੰਘ ਖ਼ਾਲਸਾ, ਭਾਈ ਗੁਰਦੀਪ ਸਿੰਘ ਮੁੱਖ ਗ੍ਰੰਥੀ, ਬਲਦੇਵ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਹਠੂਰ, ਮਨਜੀਤ ਸਿੰਘ, ਜੋਤਪਾਲ ਸਿੰਘ ਕੈਨੇਡਾ, ਸਰਵੇਸ਼ ਕੁਮਾਰ ਗੁਡਗੋ, ਫੌਜੀ ਚਰਨ ਸਿੰਘ ਆਦਿ ਹਾਜ਼ਰ ਸਨ |