17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਗੁਰਦੁਆਰਾ ਬਾਬਾ ਬੁੱਢਾਸਰ ਲੋਹਟਬੱਦੀ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਕੈਂਸਰ ਜਾਂਚ ਕੈਂਪ 20 ਜੁਲਾਈ ਨੂੰ

ਅਜੀਤ ਡੈਸਕ 18-07-2025
ਲੋਹਟਬੱਦੀ, 17 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਸੰਤ ਬਾਬਾ ਧਿਆਨ ਸਿੰਘ ਲੋਹਟਬੱਦੀ ਨਿਰਮਲੇ ਸੰਪਰਦਾਇ ਸ੍ਰੀ ਮੁਕਤਸਰ ਸਾਹਿਬ ਵਾਲਿਆਂ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਵਿਖੇ ਮੌਜੂਦਾ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੀ ਅਗਵਾਈ ਹੇਠ ਸਾਵਣ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਕੀਰਤਨ ਦਰਬਾਰ 'ਚ ਪੁੱਜੀਆਂ ਸੰਗਤਾਂ ਨੂੰ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਗੁਰੂ ਸ਼ਬਦ ਦੀ ਵਿਆਖਿਆ ਅਤੇ ਕਥਾ-ਕੀਰਤਨ ਕਰਦਿਆਂ ਮਨੁੱਖੀ ਜੀਵਾਂ ਲਈ ਸਾਵਣ ਦੇ ਮਹੀਨੇ ਦੀ ਮਹਾਨਤਾ ਬਾਰੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਹਰ ਪਲ ਮਨੁੱਖੀ ਮਨ ਨੂੰ ਗੁਰਬਾਣੀ ਨਾਲ ਜੁੜ ਕੇ ਸੰਸਕਾਰੀ ਜੀਵਨ ਜਿਊਣ ਦੀ ਜਾਂਚ ਲੈਣੀ ਚਾਹੀਦੀ ਹੈ | ਦੂਜੇ ਪਾਸੇ ਅੱਜ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਵੀ ਲਗਾਇਆ ਗਿਆ, ਜਿਸ 'ਚ 370 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ, 44 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ | ਦੰਦਾਂ ਦੇ ਕੈਂਪ 'ਚ ਡਾ: ਅਮਨਪ੍ਰੀਤ ਸਿੰਘ ਅਤੇ ਡਾਕਟਰ ਹਰਮੀਤ ਕੌਰ ਦੀ ਟੀਮ ਨੇ ਲੋਕਾਂ ਨੂੰ ਦੰਦਾਂ ਦੀ ਸਾਂਭ-ਸੰਭਾਲ ਅਤੇ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਣੂੰ ਕਰਵਾਇਆ | ਇਸ ਦੇ ਨਾਲ ਹੀ ਨਜ਼ਦੀਕੀ ਪਿੰਡ ਬ੍ਰਹਮਪੁਰ ਤੋਂ ਪੰਜ ਤਖ਼ਤ ਸਾਹਿਬਾਨਾਂ ਦੇ ਦਰਸ਼ਨਾਂ ਲਈ ਸਾਇਕਲ ਯਾਤਰਾ ਕਰਕੇ ਪੁੱਜੇੇ ਭਾਈ ਮੋਦਨ ਸਿੰਘ ਅਤੇ ਭਾਈ ਅਮਰਜੀਤ ਸਿੰਘ ਦਾ ਵੀ ਸੰਗਤਾਂ ਦੀ ਹਾਜ਼ਰੀ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਗ੍ਰੰਥੀ ਭਾਈ ਅਵਤਾਰ ਸਿੰਘ ਅਤੇ ਸਾਬਕਾ ਸਰਪੰਚ ਚੌਧਰੀ ਲਖਵੀਰ ਸਿੰਘ ਨੇ ਦੱਸਿਆ ਕਿ 20 ਜੁਲਾਈ, ਦਿਨ ਐਤਵਾਰ ਨੂੰ ਮੁਫ਼ਤ ਕੈਂਸਰ ਕੇਅਰ ਚੈੱਕਅੱਪ ਲਗਾਇਆ ਜਾ ਰਿਹਾ ਹੈ | | ਇਸ ਮੌਕੇ ਰਾਗੀ ਦਰਬਾਰਾ ਸਿੰਘ, ਰਾਗੀ ਭਰਪੂਰ ਸਿੰਘ, ਸਾਬਕਾ ਸਰਪੰਚ ਲਖਵੀਰ ਸਿੰਘ ਚੌਧਰੀ, ਜਸਪਾਲ ਸਿੰਘ ਬਾਵਾ, ਸੈਕਟਰੀ ਦਵਿੰਦਰ ਸਿੰਘ, ਗ੍ਰੰਥੀ ਅਵਤਾਰ ਸਿੰਘ, ਗੁਰਲੀਨ ਸਿੰਘ, ਭਿੰਦਰ ਸਿੰਘ ਸੰਦੌੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਮਰੇਡ ਜੋਧਾਂ ਵਲੋਂ ਲੈਂਡ ਪੂਲਿੰਗ ਨੀਤੀ ਵਿਰੁੱਧ ਭਰਵੀਂ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਹੋਣ ਵਾਲੇ ਸਮਾਗਮ ਦੇ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।