ਚੌਂਕੀਮਾਨ, 17 ਜੁਲਾਈ (ਤੇਜਿੰਦਰ ਸਿੰਘ ਚੱਢਾ)-ਸਾਡੇ ਪੁਰਖਿਆਂ ਨੇ ਆਪਣੇ ਲਹੂ ਪਸੀਨੇ ਨਾਲ ਸਖ਼ਤ ਮਿਹਨਤ ਕਰਦਿਆਂ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਬਣਾਇਆ ਤੇ ਦੇਸ਼ ਦਾ ਅਨਾਜ ਭੰਡਾਰ ਭਰਿਆ ਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਡ ਪੂਲਿੰਗ ਨੀਤੀ ਦੁਬਾਰਾ ਇੰਨ੍ਹਾਂ ਉਪਜਾਊ ਜ਼ਮੀਨਾਂ ਨੂੰ ਬੰਜਰ ਬਣਾਉਣ ਲੱਗੀ ਹੋਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਲਾਇਨਜ਼ ਕਲੱਬ ਜਗਰਾਉਂ ਦੇ ਪ੍ਰਧਾਨ ਮੇਜਰ ਸਿੰਘ ਭੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇ ਹਾਂਸ ਤੇ ਸਰਪੰਚ ਭਜਨ ਸਿੰਘ ਸਵੱਦੀ ਨੇ ਕੀਤਾ ਤੇ ਕਿਹਾ ਕਿ ਸਾਡੇ ਪੁਰਖਿਆ ਦੀਆਂ ਯਾਦਾਂ ਸਾਡੀਆਂ ਜ਼ਮੀਨਾਂ ਵਿਚ ਬਣੀਆਂ ਹੋਈਆਂ ਹਨ ਤੇ ਅਸੀਂ ਉਨ੍ਹਾਂ ਨੂੰ ਪੂਜਦੇ ਹਾਂ ਤੇ ਪੰਜਾਬ ਸਰਕਾਰ ਸਾਡੀਆਂ ਭਾਵਨਾਵਾਂ ਨਾਲ ਖ਼ਿਲਵਾੜ ਕਰਦੀਆਂ ਹੋਈ ਦਿੱਲੀਆਂ ਵਾਲਿਆਂ ਦੇ ਇਸ਼ਾਰੇ 'ਤੇ ਸਾਡੀਆਂ ਜ਼ਮੀਨਾਂ ਕਾਰਪੋਰਟ ਘਰਾਣਿਆ ਨੂੰ ਦੇਣਾ ਚਾਹੁੰਦੀ ਹੈ, ਪਰ ਪੰਜਾਬ ਦੇ ਜੁਝਾਰੂ ਤੇ ਅਣਖ ਵਾਲੇ ਲੋਕ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਤੇ ਲੈਂਡ ਪੂਲਿੰਗ ਨੀਤੀ ਨੂੰ ਹਰ ਹਾਲਤ ਵਿਚ ਰੱਦ ਕਰਵਾਇਆ ਜਾਵੇਗਾ |