18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜ਼ਿਮਨੀ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਕੰਮ ਮੁਕੰਮਲ ਪਿੰਡ ਫੇਰੂਰਾਂਈ 'ਚ ਪੰਚ ਦੀ ਚੋਣ ਲਈ ਤਿੰਨ ਅਤੇ ਜਲਾਲਦੀਵਾਲ 'ਚ ਪੰਜ ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ

ਅਜੀਤ ਡੈਸਕ 18-07-2025
8 ਪੰਚਾਂ 'ਤੇ ਬਣੀ ਸਰਬਸੰਮਤੀ
ਰਾਏਕੋਟ, 17 ਜੁਲਾਈ (ਸੁਸ਼ੀਲ)-27 ਜੁਲਾਈ ਨੂੰ ਹੋਣ ਜਾ ਰਹੀਆਂ ਗ੍ਰਾਮ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਆਖ਼ਰੀ ਦਿਨ ਸੀ | ਰਾਏਕੋਟ ਬਲਾਕ ਤਹਿਤ ਪੈਂਦੇ ਪਿੰਡ ਬੋਪਾਰਾਏ ਖੁਰਦ, ਫੇਰੂਰਾਂਈ, ਰਾਮਗੜ੍ਹ ਸਿਵੀਆਂ, ਜਲਾਲਦੀਵਾਲ, ਕਿਸ਼ਨਗੜ੍ਹ, ਲੱਖਾ ਸਿੰਘ ਵਾਲਾ ਅਤੇ ਮੁਹੰਮਦਪੁਰਾ ਆਦਿ ਪਿੰਡਾਂ 'ਚ ਹੋਣ ਵਾਲੀ ਪੰਚਾਂ ਦੀ ਚੋਣ ਲਈ ਕੁੱਲ 16 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ, ਜਿੰਨ੍ਹਾਂ ਵਿਚ ਪਿੰਡ ਫੇਰੂਰਾਂਈ ਵਿਖੇ ਹੋਣ ਵਾਲੀ ਪੰਚ ਦੀ ਚੋਣ ਲਈ ਕੁੱਲ ਤਿੰਨ ਉਮੀਦਵਾਰਾਂ ਵਲੋਂ ਕਾਗਜ਼ ਦਾਖਲ ਕੀਤੇ ਗਏ ਜਦਕਿ ਪਿੰਡ ਜਲਾਲਦੀਵਾਲ ਦੇ ਪੰਚ ਦੀ ਚੋਣ ਲਈ ਪੰਜ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਭਰੀਆਂ ਗਈਆਂ | ਬਾਕੀ ਸਾਰੇ ਪਿੰਡਾਂ ਵਿਚ ਇਕ-ਇਕ ਨਾਮਜ਼ਦਗੀ ਦਾਖ਼ਲ ਹੋਣ ਕਾਰਨ ਚੋਣ ਸਰਬਸੰਮਤੀ ਨਾਲ ਹੋ ਗਈ | ਇਸ ਤੋਂ ਇਲਾਵਾ ਪੱਖੋਵਾਲ ਬਲਾਕ ਅਧੀਨ ਪੈਂਦੇ ਪਿੰਡ ਬੜੂੰਦੀ ਵਿਖੇ ਹੋਣ ਵਾਲੀ ਸਰਪੰਚੀ ਦੀ ਚੋਣ ਲਈ ਤਿੰਨ ਉਮੀਦਵਾਰਾਂ ਵਲੋਂ ਕਾਗਜ਼ ਭਰੇ ਗਏ | ਜਦਕਿ ਪਿੰਡ ਸ਼ਾਹਪੁਰ 'ਚ ਪੰਚੀ ਦੀ ਚੋਣ ਲਈ ਦੋ ਨਾਮਜ਼ਦਗੀਆਂ ਹਾਸਲ ਹੋਈਆਂ |
ਪਿਛਲੀ ਖ਼ਬਰ ਅਧੂਰੇ ਪੰਜਾਬ ਪੇਅ ਸਕੇਲ ਤੋਂ ਅੱਕੇ ਮੁਲਾਜ਼ਮਾਂ ਨੇ ਕਾਲਾ ਦਿਵਸ ਮਨਾਇਆ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।