ਘਰਾਂ ਤੋਂ ਛੱਪੜ ਤੱਕ ਸੀਮਿੰਟ ਦੀਆਂ ਪਾਇਪਾਂ ਪਾ ਕੇ ਸਮੱਸਿਆ ਦਾ ਪੱਕਾ ਹੱਲ ਕੀਤਾ-ਸਰਪੰਚ ਮਨਜੀਤ ਸਿੰਘ
ਰਾਏਕੋਟ, 17 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਮਲੇਰਕੋਟਲਾ ਰੋਡ 'ਤੇ ਪੈਂਦੇ ਪਿੰਡ ਸੁਖਾਣਾ ਦੇ ਵਾਰਡ ਨੰਬਰ-3 ਦੇ 30-40 ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਨਵੀਂ ਚੁਣੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਮਨਜੀਤ ਸਿੰਘ ਦੀ ਦੇਖ-ਰੇਖ ਹੇਠ ਅਤੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਪੀਏ ਕਮਲ ਸੁਖਾਣਾ ਦੇ ਯਤਨਾਂ ਸਦਕਾ ਪੱਕਾ ਹੱਲ ਕੀਤਾ ਗਿਆ | ਇਸ ਮੌਕੇ ਘਰਾਂ ਦੇ ਵਸਨੀਕ ਬਲਵੀਰ ਸਿੰਘ, ਰਣਜੀਤ ਸਿੰਘ, ਦਰਬਾਰਾ ਸਿੰਘ, ਬੂਟਾ ਸਿੰਘ, ਨਿਰਮਲ ਸਿੰਘ, ਹਰਬੰਸ ਸਿੰਘ, ਕਮਲਜੀਤ ਸਿੰਘ ਤੇ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਰਾਏਕੋਟ ਰੋਡ 'ਤੇ ਪਿੰਡ ਦੇ ਬਾਹਰਵਾਰ ਸਥਿਤ ਹਨ ਪ੍ਰੰਤੂ ਕਈ ਵਰਿ੍ਹਆਂ ਤੋਂ ਗੰਦੇ ਪਾਣੀ ਦੀ ਉੱਚਿਤ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਬਰਸਾਤਾਂ ਦੇ ਦਿਨਾਂ ਵਿਚ ਤਾਂ ਗੰਦਾ ਪਾਣੀ ਓਵਰ ਫਲੋਅ ਹੋ ਕੇ ਵਾਪਸ ਉਨ੍ਹਾਂ ਦੇ ਘਰਾਂ 'ਚ ਦਾਖ਼ਲ ਹੋ ਜਾਂਦਾ ਸੀ, ਹਾਲਾਂਕਿ ਕਈ ਸਾਲ ਪਹਿਲਾਂ ਪੁਰਾਣੀ ਗ੍ਰਾਮ ਪੰਚਾਇਤ ਵਲੋਂ ਉਨ੍ਹਾਂ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਸੜਕ ਕਿਨਾਰੇ ਨਾਲਾ ਬਣਾਇਆ ਗਿਆ ਸੀ ਪਰ ਨਾਲ ਘਰਾਂ ਤੋਂ ਉੱਚਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਸੀ, ਜਦਕਿ ਨਾਲੀ ਦਾ ਪਾਣੀ ਕੱਢਣ ਕਾਰਨ ਕਈ ਵਾਰ ਘਰਾਂ ਵਿਚ ਲੜਾਈ-ਝਗੜਾ ਹੋਣ ਦਾ ਵੀ ਹੋ ਜਾਂਦਾ ਸੀ | ਇਸ ਲਈ ਉਨ੍ਹਾਂ ਵਲੋਂ ਨਵੀਂ ਚੁਣੀ ਗ੍ਰਾਮ ਪੰਚਾਇਤ ਨੂੰ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਅਪੀਲ ਕੀਤੀ ਗਈ | ਜਿਸ 'ਤੇ ਸਰਪੰਚ ਮਨਜੀਤ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਪੀਏ ਕਮਲ ਸੁਖਾਣਾ ਦੇ ਯਤਨਾਂ ਸਦਕਾ ਉਨ੍ਹਾਂ ਦੀ ਕਈ ਸਾਲਾਂ ਤੋਂ ਚੱਲੀ ਆ ਰਹੀ ਸਮੱਸਿਆ ਤੋਂ ਨਿਜ਼ਾਤ ਦਿਵਾਇਆ ਹੈ | ਇਸ ਮੌਕੇ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ-3 ਦੇ ਇੰਨ੍ਹਾਂ 30-40 ਘਰਾਂ ਦੇ ਗੰਦੇ ਪਾਣੀ ਸਮੱਸਿਆ ਬਾਰੇ ਵਸਨੀਕਾਂ ਨੇ ਗ੍ਰਾਮ ਪੰਚਾਇਤ ਚੋਣ ਸਮੇਂ ਹੀ ਮੰਗ ਕੀਤੀ ਸੀ ਅਤੇ ਹੁਣ ਗ੍ਰਾਮ ਪੰਚਾਇਤ ਨੇ ਤਕਰੀਬਨ 5 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਇੰਨ੍ਹਾਂ ਘਰਾਂ ਤੋਂ ਛੱਪੜ ਤੱਕ ਸੀਮੈਂਟ ਦੀਆਂ ਪਾਇਪਾਂ ਪਾ ਕੇ ਪੱਕਾ ਹੱਲ ਕੀਤਾ ਹੈ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਪਿੰਡ ਦਾ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਪੀਏ ਕਮਲ ਸੁਖਾਣਾ ਦੀ ਅਗਵਾਈ ਵਿਚ ਪਿੰਡ ਦਾ ਬਹੁਪੱਖੀ ਵਿਕਾਸ ਕਰਵਾਇਆ ਜਾਵੇਗਾ | ਇਸ ਸਮੇਂ ਸਾਬਕਾ ਸਰਪੰਚ ਉਜਾਗਰ ਸਿੰਘ ਗਰੇਵਾਲ, ਪਾਲ ਸਿੰਘ ਗਰੇਵਾਲ, ਪੰਚ ਕਮਲਪ੍ਰੀਤ ਕੌਰ, ਪੰਚ ਸੁਖਵਿੰਦਰ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਦਲਜੀਤ ਸਿੰਘ, ਪੰਚ ਧਨਵੰਤ ਸਿੰਘ, ਫੌਜੀ ਅਮਰ ਸਿੰਘ, ਕਪੂਰ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ, ਦਰਬਾਰਾ ਸਿੰਘ ਫੌਜੀ, ਸਾਬਕਾ ਪੰਚ ਅਵਤਾਰ ਸਿੰਘ ਆਦਿ ਹਾਜ਼ਰ ਸਨ |
ਪਿੰਡ ਸੁਖਾਣਾ ਵਿਖੇ ਗ੍ਰਾਮ ਪੰਚਾਇਤ ਨੇ ਵਾਰਡ ਨੰਬਰ-3 ਦੇ ਵਸਨੀਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਦਿਵਾਈ ਨਿਜ਼ਾਤ
ਅਜੀਤ ਡੈਸਕ
18-07-2025