18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ੍ਰੀ ਦਰਬਾਰ ਸਾਹਿਬ ਲਈ ਧਮਕੀ ਭਰੀਆਂ ਈਮੇਲਾਂ ਅਤਿ ਚਿੰਤਾਜਨਕ-ਕਾਮਰੇਡ ਸੇਖੋਂ <br/>

ਅਜੀਤ ਡੈਸਕ 18-07-2025
ਮੁੱਲਾਂਪੁਰ-ਦਾਖਾ, 17 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਦੇ ਸਰਬ ਸਾਂਝੇ ਅਸਥਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭਰੀਆਂ ਈ-ਮੇਲਾਂ ਬੇਹੱਦ ਚਿੰਤਾਜਨਕ ਮੁੱਦਾ ਹੈ, ਮਨੁੱਖਤਾ ਨਾਲ ਜੁੜੇ ਇਸ ਮਾਮਲੇ ਉੱਪਰ ਮੁੱਖ ਮੰਤਰੀ ਦੀ ਚੁੱਪੀ ਹੈਰਾਨੀਜਨਕ ਹੈ, ਇਹ ਪ੍ਰਗਟਾਵਾ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਸੂਬੇ 'ਚ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ 'ਤੇ ਚਿੰਤਤ ਹੁੰਦਿਆਂ ਕੀਤਾ | ਕਾਮਰੇਡ ਸੇਖੋਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਮੁੱਖ ਮੰਤਰੀ ਸਥਿਤੀ ਨੂੰ ਸਪੱਸ਼ਟ ਕਰਨ ਤਾਂ ਜੋ ਸ਼ਰਧਾਲੂ ਯਾਤਰੀਆਂ ਦੇ ਮਨਾਂ ਵਿਚੋਂ ਡਰ ਦੂਰ ਕੀਤਾ ਜਾ ਸਕੇ | ਕਾਮਰੇਡ ਸੇਖੋਂ ਨੇ ਕਿਹਾ ਕਿ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਬਾਰੇ ਅਜਿਹੀਆਂ ਖ਼ਬਰਾਂ ਅਤੀ ਚਿੰਤਾਜਨਕ ਹਨ, ਭਾਵੇਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸੁਰੱਖਿਆ ਦੇ ਪ੍ਰਬੰਧ ਵੀ ਸਖ਼ਤ ਕੀਤੇ ਜਾ ਰਹੇ ਹਨ, ਪਰ ਇਹ ਈਮੇਲਾਂ ਕੌਣ ਭੇਜ ਰਿਹਾ ਹੈ, ਇਸਦੀ ਪੜਤਾਲ ਕਰਨ ਵਿਚ ਸਰਕਾਰ ਫੇਲ੍ਹ ਹੋਈ ਹੈ | ਹੈਰਾਨੀ ਹੈ ਕਿ ਮੁੱਖ ਮੰਤਰੀ ਨੂੰ ਭੇਜੀ ਧਮਕੀ ਦਾ ਵੀ ਸਰਕਾਰ ਪਤਾ ਨਹੀਂ ਲਗਾ ਸਕੀ ਤਾਂ ਆਮ ਲੋਕ ਕੀ ਉਮੀਦ ਰੱਖ ਸਕਦੇ ਹਨ? ਉਨ੍ਹਾਂ ਕਿਹਾ ਅਜਿਹੀਆਂ ਖ਼ਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਯਾਤਰੀਆਂ ਦੇ ਮਨਾਂ ਵਿਚ ਡਰ ਪੈਦਾ ਹੁੰਦਾ ਹੈ, ਜਿਸਨੂੰ ਦੂਰ ਕਰਨਾ ਰਾਜ ਸਰਕਾਰ ਦਾ ਫ਼ਰਜ ਬਣਦਾ ਹੈ |

ਪਿਛਲੀ ਖ਼ਬਰ ਲੁਧਿਆਣਾ ਕਾਂਗਰਸ ਭਵਨ ਖਾਲੀ ਹੋਣ ਦੀ ਚਾਲ ਬੇਨਕਾਬ ਲਈ ਏ. ਆਈ. ਸੀ. ਸੀ. ਪੜਤਾਲ ਕਰੇ- ਲਾਪਰਾਂ <br/> ਅਗਲੀ ਖ਼ਬਰ ਸਰਕਾਰ ਅਯੋਗ ਕਾਲਜ ਪਿ੍ੰਸੀਪਲਾਂ ਵਿਰੁੱਧ ਕਰੇ ਤੁਰੰਤ ਕਾਰਵਾਈ-ਏ.ਯੂ.ਸੀ.ਟੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।