ਹੰਬੜਾਂ, 15 ਜੁਲਾਈ (ਹਰਵਿੰਦਰ ਸਿੰਘ ਮੱਕੜ)-ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਗਿੱਲ (066) ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਮ ਰੀਜ਼ਨਲ ਟਰਾਂਸਪੋਰਟ ਅਫ਼ਸਰ ਲੁਧਿਆਣਾ ਕੁਲਦੀਪ ਬਾਵਾ ਨੇ ਹਲਕਾ ਗਿੱਲ ਦੇ ਬੀ.ਐੱਲ.ਐੱਲ. ਬੂਥ ਨੰਬਰ 4 ਤੋਂ ਬਲਵੀਰ ਕੌਰ ਪਤਨੀ ਪ੍ਰਭਜੋਤ ਸਿੰਘ ਵਾਸੀ ਪਿੰਡ ਖੈਹਿਰਾ ਬੇਟ ਨੂੰ ਬਤੌਰ ਬੀ.ਐੱਲ.ਓ. ਦੀਆਂ ਵਧੀਆ ਸੇਵਾਵਾਂ ਨਿਭਾਉਣ ਬਦਲੇ 'ਬੈਸਟ ਬੀ.ਐੱਲ.ਓ. ਐਵਾਰਡ' ਨਾਲ ਸਨਮਾਨਿਤ ਕੀਤਾ | ਇਸ ਮੌਕੇ ਟਰੇਨਰ ਮਾਸਟਰ ਅਮਨਪ੍ਰੀਤ ਸਿੰਘ ਘਈ, ਮੈਡਮ ਜਸਪ੍ਰੀਤ ਕੌਰ, ਪਿ੍ੰਸੀਪਲ ਬਲਜਿੰਦਰ ਸਿੰਘ ਸਮੇਤ ਸਹਾਇਕ ਲੇਬਰ ਕਮਿਸ਼ਨਰ ਸਰਬਜੋਤ ਸਿੰਘ ਸਿੱਧੂ, ਸਮੂਹ ਸੁਪਰਵਾਈਜ਼ਰ, ਹਰਪ੍ਰੀਤ ਸਿੰਘ, ਸ਼ੇਰਅਜੀਤ ਸਿੰਘ ਮੰਡ, ਵਿਕਾਸ ਸ਼ਰਮਾ, ਹਰਪਾਲ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸ਼ਾਰਦਾ, ਮਨਪ੍ਰੀਤ ਸਿੰਘ ਅਤੇ ਹੋਰ ਵੀ ਮੌਜੂਦ ਸਨ | ਵਿਸ਼ੇਸ਼ ਸਨਮਾਨ ਮਿਲਣ 'ਤੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਸਰਪੰਚ ਹਰਜੀਤ ਕੌਰ ਖੈਹਿਰਾ, ਸਾਬਕਾ ਸਰਪੰਚ ਹਰਜੀਤ ਸਲੇਮਪੁਰੀ, ਪ੍ਰਧਾਨ ਸਵਰਨਜੀਤ ਕੌਰ ਤੇ ਕਰਮਜੀਤ ਕੌਰ ਨੇ ਆਖਿਆ ਕਿ ਅਜਿਹੇ ਸਨਮਾਨ ਮਿਲਣ 'ਤੇ ਮਹਿਲਾ ਵਰਗ ਦਾ ਮਾਣ ਹੋਰ ਵੀ ਉੱਚਾ ਹੁੰਦਾ ਹੈ | ਇਸ ਸਮੇਂ ਸੇਵਾ ਸਿੰਘ ਸਾਬਕਾ ਸਰਪੰਚ, ਰੁਪਿੰਦਰਪਾਲ ਸਿੰਘ, ਦਿਆਲ ਸਿੰਘ, ਇੰਦਰਜੀਤ ਸਿੰਘ ਮੰਗਾ, ਜੱਸਾ ਹੰਬੜਾਂ, ਮਨਜੀਤ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਸਮੇਤ ਇਲਾਕੇ ਭਰ ਦੀਆਂ ਪੰਚਾਇਤਾਂ ਨੇ ਬਲਵੀਰ ਕੌਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ |