ਪਿੰਡ ਡੱਲਾ ਦੇ ਸਰਪੰਚ ਗੋਪਾਲ ਸਿੰਘ ਪਾਲੀ ਨੇ ਪਿੰਡ ਵਿਚ ਪੈਰ ਪਸਾਰ ਚੁੱਕੀ ਇਸ ਭਿਆਨਕ ਬਿਮਾਰੀ ਨਾਲ ਨਜਿੱਠਣ ਲਈ ਪੰਚਾਇਤ ਮੈਬਰਾਂ ਦੀ ਬੈਠਕ ਸੱਦੀ ਹੈ¢ ਸਰਪੰਚ ਗੋਪਾਲ ਸਿੰਘ ਪਾਲੀ ਡੱਲਾ ਨੇ ਆਖਿਆ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਪੂਰੀ ਤਰਾਂ ਚÏਕਸ ਕੀਤਾ ਹੈ ਤੇ ਡਾ.ਟੀਮਾਂ ਗਠਿਤ ਕਰਕੇ ਰੋਗ ਦੇ ਲੱਛਣਾਂ ਵਾਲੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ¢ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਵਿਧਾਇਕਾ ਸਰਵਜੀਤ ਮਾਣੂੰਕੇ ਦੇ ਧਿਆਨ ਵਿਚ ਹੈ ਤੇ ਬੀਬੀ ਮਾਣੂੰਕੇ ਨੇ ਸਿਹਤ ਵਿਭਾਗ ਨੂੰ ਪੀੜਤ ਮਰੀਜ ਦੇ ਨਾਲ-ਨਾਲ ਹੋਰਨਾਂ ਲੋੜਵੰਦਾਂ ਦੇ ਇਲਾਜ਼ ਲਈ ਲੋੜੀਦੇ ਪ੍ਰਬੰਧਾਂ ਦੀਆਂ ਹਦਾਇਤਾਂ ਕਰ ਦਿੱਤੀਆਂ ਹਨ¢ਗੋਪਾਲ ਸਿੰਘ ਅਨੁਸਾਰ ਸਿਹਤ ਵਿਭਾਗ ਦੀ ਟੀਮ ਲਗਾਤਾਰ ਪਿੰਡ ਡੱਲਾ ਵਿਚ ਸਰਗਰਮ ਰਹੇਗੀ ਤੇ ਜਲਦ ਹੀ ਪਿੰਡ ਨੂੰ ਡੇਂਗੂ ਮੁਕਤ ਕਰ ਲਿਆ ਜਾਵੇਗਾ¢