19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਐੱਸ.ਡੀ.ਐੱਮ ਅਤੇ ਤਹਿਸੀਲ ਦਫ਼ਤਰ ਰਾਏਕੋਟ ਦੀ ਕੱਚੀ ਤੇ ਖਸਤਾ ਹਾਲਤ ਪਾਰਕਿੰਗ ਕਾਰਨ ਲੋਕ ਔਖੇ

ਅਜੀਤ ਡੈਸਕ 16-07-2025
ਰਾਏਕੋਟ, 15 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਐੱਸ.ਡੀ.ਐੱਮ ਅਤੇ ਤਹਿਸੀਲ ਦਫ਼ਤਰ ਰਾਏਕੋਟ ਵਿਖੇ ਸਥਿਤ ਕਾਰ ਪਾਰਕਿੰਗ ਕੱਚੀ ਤੇ ਖਸਤਾ ਹਾਲਤ ਹੋਣ ਕਾਰਨ ਲੋਕਾਂ ਨੂੰ ਵਾਹਨ ਖੜ੍ਹਾਉਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਮੀਂਹ ਪੈਣ ਤੋਂ ਬਾਅਦ ਪਾਰਕਿੰਗ ਵਾਲੀ ਜਗ੍ਹਾ ਵਿਚ ਬਰਸਾਤੀ ਪਾਣੀ ਦਾ ਛੱਪੜ ਲੱਗ ਜਾਂਦਾ ਹੈ ਅਤੇ ਪੂਰੀ ਪਾਰਕਿੰਗ ਚਿੱਕੜ ਦੇ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ | ਅਜਿਹਾ ਹੀ ਹਾਲ ਬੀਤੀ ਕੱਲ੍ਹ ਆਏ ਮੀਂਹ ਕਾਰਨ ਅੱਜ ਮੰਗਲਵਾਰ ਨੂੰ ਐੱਸ.ਡੀ.ਐੱਮ ਦਫ਼ਤਰ ਵਾਲੀ ਦਫ਼ਤਰ ਦਾ ਬਣਿਆ ਹੋਇਆ ਸੀ ਅਤੇ ਕੱਚੀ ਪਾਰਕਿੰਗ ਵਾਲੀ ਜਗ੍ਹਾ ਵਿਚ ਜਿੱਥੇ ਥਾਂ-ਥਾਂ ਬਰਸਾਤੀ ਪਾਣੀ ਖੜ੍ਹਾ ਸੀ, ਉੱਥੇ ਹੀ ਡੂੰਘੇ ਖੱਡੇ ਵੀ ਬਣੇ ਹੋਏ ਹਨ | ਜਿਸ ਕਾਰਨ ਵਾਹਨ ਚਾਲਕਾਂ ਨੂੰ ਪਾਰਕਿੰਗ ਫੀਸ ਅਦਾ ਕਰਨ ਦੇ ਬਾਵਜੂਦ ਵੀ ਵਾਹਨ ਖੜ੍ਹਾਉਣ ਲਈ ਢੁੱਕਵੀਂ ਸਹੂਲਤ ਪ੍ਰਾਪਤ ਨਹੀਂ ਹੁੰਦੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਆਤਮਾ ਨੰਦਨ ਅਤੇ ਹੋਰ ਵਾਹਨ ਚਾਲਕਾਂ ਨੇ ਆਖਿਆ ਕਿ ਐੱਸ.ਡੀ.ਐੱਮ ਦਫ਼ਤਰ ਰਾਏਕੋਟ ਵਲੋਂ ਦਫ਼ਤਰ ਵਿਚਲੀ ਪਾਰਕਿੰਗ ਨੂੰ ਸਵਾ ਲੱਖ ਰੁਪਏ ਦੇ ਕਰੀਬ ਠੇਕੇ ਉੱਤੇ ਦਿੱਤਾ ਹੋਇਆ ਹੈ, ਉੱਥੇ ਹੀ ਤਹਿਸੀਲ ਦਫ਼ਤਰ ਵਿਚ ਹਰ ਮਹੀਨੇ ਕਰੋੜਾਂ ਰੁਪਏ ਦਾ ਰੈਵੀਨਿਊ ਇਕੱਠਾ ਹੁੰਦਾ ਹੈ ਪ੍ਰੰਤੂ ਅਧਿਕਾਰੀਆਂ ਵਲੋਂ ਅਜੇ ਤੱਕ ਦਫ਼ਤਰ ਵਿਚਲੀ ਪਾਰਕਿੰਗ ਨੂੰ ਪੱਕਾ ਨਹੀਂ ਕੀਤਾ ਗਿਆ, ਸਗੋਂ ਕੱਚੀ ਪਾਰਕਿੰਗ ਵਿਚ ਬਰਸਾਤਾਂ ਦੇ ਮੌਸਮ ਦੌਰਾਨ ਬਰਸਾਤੀ ਪਾਣੀ ਤੇ ਚਿੱਕੜ ਦਾ ਛੱਪੜ ਲੱਗਿਆ ਰਹਿੰਦਾ ਹੈ | ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ, ਸਕੂਟਰ, ਮੋਟਰਸਾਈਕਲ ਖੜ੍ਹਾਉਣ ਅਤੇ ਪੈਦਲ ਲੰਘਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਕੋਈ ਵੀ ਅਧਿਕਾਰੀ ਪਾਰਕਿੰਗ ਦੀ ਜਗ੍ਹਾ ਦੀ ਹਾਲਤ ਨੂੰ ਸੁਧਾਰਨ ਪ੍ਰਤੀ ਸੰਜੀਦਗੀ ਨਹੀਂ ਦਿਖਾ ਰਿਹਾ, ਜਦਕਿ ਦਫ਼ਤਰ ਵਿਚ ਕੰਮ ਕਰਵਾਉਣ ਆਏ ਵਾਹਨ ਚਾਲਕਾਂ ਤੋਂ ਪਾਰਕਿੰਗ ਫੀਸ ਵਸੂਲੀ ਜਾਂਦੀ ਹੈ | ਉਨ੍ਹਾਂ ਮੰਗ ਕਰਦਿਆਂ ਆਖਿਆ ਕਿ ਐੱਸ.ਡੀ.ਐੱਮ. ਅਤੇ ਤਹਿਸੀਲ ਦਫ਼ਤਰ ਦੀ ਇਸ ਪਾਰਕਿੰਗ ਨੂੰ ਜਲਦ ਪੱਕਾ ਕੀਤਾ ਜਾਵੇ |
• ਕੀ ਕਹਿਣਾ ਹੈ ਐੱਸ.ਡੀ.ਐੱਮ ਰਾਏਕੋਟ ਦਾ-ਜਦ ਇਸ ਮਾਮਲੇ ਬਾਰੇ ਐੱਸ.ਡੀ.ਐੱਮ ਰਾਏਕੋਟ ਮੈਡਮ ਉਪਿੰਦਰਜੀਤ ਕੌਰ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਐੱਸ.ਡੀ.ਐੱਮ ਦਫ਼ਤਰ ਰਾਏਕੋਟ ਵਿਖੇ ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਹੀ ਬਦਲੀ ਹੋਈ ਹੈ | ਇਸ ਲਈ ਤੁਸੀਂ ਪਾਰਕਿੰਗ ਦੀ ਸਮੱਸਿਆ ਹੁਣ ਮੇਰੇ ਧਿਆਨ ਵਿਚ ਲਿਆ ਦਿੱਤੀ ਹੈ, ਜਿਸ ਸਬੰਧੀ ਉਹ ਪੂਰੀ ਜਾਣਕਾਰੀ ਇਕੱਤਰ ਕਰਕੇ ਸਮੱਸਿਆ ਦਾ ਜਲਦ ਹੱਲ ਕਰਨਗੇ |
ਪਿਛਲੀ ਖ਼ਬਰ 'ਆਪ' ਸਰਕਾਰ ਨੂੰ ਜਬਰੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਨਹੀਂ ਦੇਵਾਂਗੇ-ਗੋਂਦਵਾਲ <br/> ਅਗਲੀ ਖ਼ਬਰ ਭਰਵੇਂ ਵਿਰੋਧ ਦੇ ਬਾਵਜੂਦ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਲੈਣ ਦੀ ਪ੍ਰਤੀਕਿਰਿਆ ਤੇਜ਼ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।