08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅਨਮੋਲ ਸੁਜ਼ੂਕੀ ਵਲੋਂ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 31-12-2025
ਹੁਸ਼ਿਆਰਪੁਰ, 30 ਦਸੰਬਰ (ਨਰਿੰਦਰ ਸਿੰਘ ਬੱਡਲਾ)-ਅਨਮੋਲ ਸਜ਼ੂਕੀ ਸਿੰਗੜੀਵਾਲਾ ਵੱਲੋਂ ਅਨਮੋਲ ਸਜ਼ੂਕੀ ਦੇ ਡਾਇਰੈਕਟਰ ਅਭੀਨਰ ਗੌਤਮ ਅਤੇ ਅਨਮੋਲ ਗੌਤਮ ਦੀ ਅਗਵਾਈ 'ਚ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸਜ਼ੂਕੀ ਦੇ ਕੁੱਲ 40 ਗ੍ਰਾਹਕਾਂ ਨੇ ਵੱਧ-ਚੜ੍ਹ ਕੇ ਭਾਗ ਲਿਆ | ਜਿਸ ਦੌਰਾਨ ਉਨ੍ਹਾਂ ਨੇ ਟੈ੍ਰਫਿਕ ਨਿਯਮਾਂ ਦਾ ਪਾਲਣਾ ਕਰਦੇ ਹੋਏ ਇਕ ਰੈਲੀ ਅਨਮੋਲ ਸਜ਼ੂਕੀ ਡੀਲਰਸ਼ਿਪ ਤੋਂ ਹੁੰਦੇ ਹੋਏ ਉਨਾਂ ਰੋਡ ਤੱਕ ਕੱਢੀ ਗਈ | ਇਸ ਦੌਰਾਨ ਬੱਚਿਆਂ ਦੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ | ਜੇਤੂ ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗ੍ਰਾਹਕਾਂ ਨੂੰ ਸੜਕ ਸੁਰੱਖਿਆ ਦੇ ਵਾਰੇ 'ਚ ਜਾਗਰੂਕ ਕੀਤਾ ਗਿਆ | ਇਸ ਦੌਰਾਨ ਚਾਲਕਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੌਂਹ ਚੁੱਕੀ | ਇਸ ਮੌਕੇ ਚਾਲਕਾਂ ਨੂੰ ਹੈਲਮਟ ਵੀ ਵੰਡੇ ਗਏ |
ਪਿਛਲੀ ਖ਼ਬਰ ਵਿਧਾਇਕ ਨੇ ਚੁਣੇ ਹੋਏ ਸਾਰੇ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ, 2 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।