31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੇਂਟ ਸੋਲਜਰ ਸਕੂਲਾਂ 'ਚ ਉਤਸ਼ਾਹ ਨਾਲ ਕਿ੍ਸਮਸ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 25-12-2025
ਹੁਸ਼ਿਆਰਪੁਰ, 24 ਦਸੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲਾਂ 'ਚ ਕਿ੍ਸਮਸ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮਾਂ ਦੀ ਸ਼ੁਰੂਆਤ ਪ੍ਰਭੂ ਯਿਸੂ ਮਸੀਹ ਦੇ ਜਨਮ 'ਤੇ ਆਧਾਰਿਤ ਇੱਕ ਪ੍ਰਭਾਵਸ਼ਾਲੀ ਨਾਟਕ ਨਾਲ ਹੋਈ, ਜਿਸ ਨੇ ਸਾਰਿਆਂ ਨੂੰ ਪਿਆਰ, ਉਮੀਦ ਤੇ ਰਹਿਮ ਦੇ ਮੁੱਲਾਂ ਦੀ ਯਾਦ ਦਿਵਾਈ | ਸੱਭਿਆਚਾਰਕ ਪੇਸ਼ਕਾਰੀਆਂ ਦੌਰਾਨ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਆਪਣੇ ਮਨਮੋਹਕ ਡਾਂਸ ਨਾਲ ਸਾਰਿਆਂ ਦਾ ਮਨ ਮੋਹ ਲਿਆ | ਨੰਨ੍ਹੇ ਬੱਚਿਆਂ ਦੇ ਵਿਸ਼ੇਸ਼ ਡਾਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ | ਇਸ ਮੌਕੇ ਡਾਇਰੈਕਟਰ ਸੁਖਦੇਵ ਸਿੰਘ, ਇੰਦਰ ਕੁਮਾਰ ਸਾਹਨੀ, ਉਰਮਿਲ ਸੂਦ, ਪਿ੍ੰਸੀਪਲ ਸ਼ੈਲੀ ਭੱਲਾ, ਸਤਵਿੰਦਰ ਕੌਰ, ਮੇਧਾ ਵਸ਼ਿਸ਼ਟ, ਗਗਨਦੀਪ ਸਿੰਘ, ਰੁਪਿੰਦਰਜੀਤ ਸਿੰਘ ਤੇ ਅਮਿਤ ਠਾਕੁਰ ਨੇ ਵਿਦਿਆਰਥੀਆਂ ਨੂੰ ਪ੍ਰਮਾਤਮਾ ਦੇ ਨੇੜੇ ਰਹਿਣ ਅਤੇ ਆਪਣੇ ਜੀਵਨ ਵਿਚ ਦਿਆਲਤਾ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਸਾਂਤਾ ਕਲਾਜ਼ ਨੇ ਸਾਰਿਆਂ ਨੂੰ ਤੋਹਫ਼ੇ ਵੰਡ ਕੇ ਖ਼ੁਸ਼ੀਆਂ ਦੀ ਰੌਣਕ ਲਗਾ ਦਿੱਤੀ |

ਪਿਛਲੀ ਖ਼ਬਰ ਸਰਕਾਰੀ ਸਕੂਲ ਹਰਸਾ ਕਲੋਤਾ ਦੀਆਂ 6 ਵਿਦਿਆਰਥਣਾਂ ਨੇ ਕਰਾਟੇ ਪ੍ਰਤੀਯੋਗਤਾ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ 'ਬੇਗੋਵਾਲ ਤਾਰਾਗੜ੍ਹ' ਸਪੋਰਟਸ ਕਲੱਬ ਨੇ ਸੁਜਾਨਪੁਰ ਨੂੰ ਫਾਈਨਲ ਮੁਕਾਬਲੇ 'ਚ 2-0 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।