ਕੋਟਫ਼ਤੂਹੀ, 8 ਦਸੰਬਰ (ਅਟਵਾਲ)-ਪੰਜੌੜ ਦੇ ਕ੍ਰਿਸ਼ਨ ਮੰਦਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਰਮਾਇਣ ਦਾ ਪਾਠ ਪ੍ਰਧਾਨ ਇੰਦਰਜੀਤ ਸਿੰਘ ਪਰਮਾਰ ਅਤੇ ਮਨਜੀਤ ਕੌਰ ਪਰਮਾਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਤੋ ਉਪਰੰਤ ਪੰਡਿਤ ਤੇਜਪਾਲ ਕੋਟਫ਼ਤੂਹੀ ਦੀ ਭਜਨ ਮੰਡਲੀ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਇੰਦਰਜੀਤ ਸਿੰਘ ਪਰਮਾਰ, ਅੱਛਰਜੀਤ ਸਿੰਘ ਪਰਮਾਰ ਕੋਟਫ਼ਤੂਹੀ, ਲੈਵਿਸ਼ ਪਰਮਾਰ, ਸਸਿ ਪਰਮਾਰ, ਰਿੰਪੀ, ਮਨਜੀਤ ਕੌਰ ਪਰਮਾਰ, ਪੂਨਮ ਪਰਮਾਰ ਕੋਟਫ਼ਤੂਹੀ, ਇਕਨੂਰ ਕੌਰ, ਅਮਰਜੀਤ ਪਰਮਾਰ, ਜਗਜੀਤ ਸਿੰਘ, ਰਣਜੀਤ ਸਿੰਘ, ਮੋਹਿਤ, ਸੰਦੀਪ ਕੌਰ ਪਰਮਾਰ, ਚੰਦਰ ਪਾਲ, ਪੂਜਾ ਰਾਣੀ, ਹਿਆ ਆਦਿ ਹਾਜ਼ਰ ਸਨ |