ਮਾਹਿਲਪੁਰ, 8 ਦਸੰਬਰ (ਰਜਿੰਦਰ ਸਿੰਘ)-ਪਿਛਲੇ ਬੀਤੇ ਦੋ ਦਿਨ ਪਹਿਲਾ ਦਿਨ ਸੋਸ਼ਲ ਮੀਡੀਆ ਦੇ ਵਾਇਰਲ ਹੋਈ ਸਾਈਾ ਪਬਲਿਕ ਸਕੂਲ ਬੱਡੋਂਆਣ ਦੀ ਸਕੂਲ ਬੱਸ ਦੀ ਵੀਡੀਓ ਜਿਸ 'ਚ ਬੱਸ ਦਾ ਡਰਾਈਵਰ ਜਿੱਥੇ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਕੇ ਬੱਚਿਆਂ ਦੀ ਜਾਨ ਨੂੰ ਜੋਖ਼ਮ ਪਾ ਕੇ ਰੋਡ ਐਕਟ ਦੀਆਂ ਧੱਜੀਆਂ ਉਡਾਉਂਦਾ ਦਿਖਾਈ ਦਿੰਦਾ ਹੈ ਉੱਥੇ ਉਸ ਬੱਸ 'ਚ ਸਵਾਰ ਇੱਕ ਮਹਿਲਾ ਅਧਿਆਪਕਾਂ ਵੱਲੋਂ ਉਸ ਨੂੰ ਰੋਕਣ 'ਤੇ ਉਸ ਨਾਲ ਬਦਤਮੀਜ਼ੀ ਨਾਲ ਪੇਸ਼ ਆਉਦਾਂ ਦਿਖਾਈ ਦੇ ਰਿਹਾ ਜਿਸ 'ਚ ਲੈ ਕੇ ਸਾਈਾ ਪਬਲਿਕ ਸਕੂਲ ਮੁਖੀ ਗੌਰਵ ਨੇ ਬੱਸ ਦੇ ਡਰਾਈਵਰ ਮਨਪ੍ਰੀਤ ਸਿੰਘ (ਮੰਨਾ) 'ਤੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਸਕੂਲੋਂ ਕੱਢ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਸਕੂਲ ਪਿ੍ੰਸੀਪਲ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਡਰਾਈਵਰ ਨੂੰ ਉਸੇ ਸਮੇਂ ਕੱਢ ਦਿੱਤਾ ਉਨ੍ਹਾਂ ਕਿਹਾ ਬੱਚਿਆ ਅਤੇ ਸਟਾਫ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ | ਇਸ ਸਬੰਧੀ ਥਾਣਾ ਮੁਖੀ ਮਾਹਿਲਪੁਰ ਮਦਨ ਸਿੰਘ ਨੇ ਕਿਹਾ ਕਿ ਡਰਾਈਵਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ |