ਮੁਕੇਰੀਆਂ, 8 ਦਸੰਬਰ (ਰਾਮਗੜ੍ਹੀਆ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਦੀਆਂ ਡਿਊਟੀਆਂ ਸ. ਰਵਿੰਦਰ ਸਿੰਘ ਚੱਕ ਮੈਂਬਰ ਐਸ.ਜੀ.ਪੀ.ਸੀ. ਦੇ ਗ੍ਰਹਿ ਵਿਖੇ ਹੋਈ ਮੀਟਿੰਗ ਤੋਂ ਬਾਅਦ ਲਗਾਈਆਂ ਗਈਆਂ | ਸ. ਰਵਿੰਦਰ ਸਿੰਘ ਚੱਕ ਨੇ ਕਿਹਾ ਸ਼ੋ੍ਰਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਵੱਡੀ ਲੀਡ ਨਾਲ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਉਮੀਦਵਾਰ ਹਾਜ਼ਰ ਸਨ | ਇਸ ਮੌਕੇ ਈਸ਼ਰ ਸਿੰਘ ਮੰਜਪੁਰ, ਆਸ਼ਾ ਸਿੰਘ ਕੌਲੀਆਂ, ਜਸਵਿੰਦਰ ਸਿੰਘ ਬਿੱਟੂ, ਗੁਰਜਿੰਦਰ ਸਿੰਘ ਚੱਕ, ਬਲਵੀਰ ਸਿੰਘ ਬਿਸ਼ਨਪੁਰ, ਬਿਕਰਮ ਸਿੰਘ ਚੱਕ, ਬੀਬੀ ਬਲਵਿੰਦਰ ਕੌਰ ਖ਼ਾਲਸਾ, ਸੌਦਾਗਰ ਸਿੰਘ ਚਨੌਰ, ਜਗਪਾਲ ਸਿੰਘ ਹੈਪੀ, ਸੰਤੋਖ ਸਿੰਘ ਡਾਲੋਵਾਲ, ਜਗਜੀਤ ਸਿੰਘ ਟਾਂਡਾ ਚੂੜੀਆਂ, ਗੁਰਵਿੰਦਰ ਸਿੰਘ ਸਾਬੀ, ਡਾਕਟਰ ਸੰਤੋਖ ਸਿੰਘ ਮੰਜਪੁਰ, ਭੁਪਿੰਦਰ ਸਿੰਘ ਟੋਨੀ, ਭੁਪਿੰਦਰ ਸਿੰਘ ਪਿੰਕੀ, ਗੁਰਸੱਜਣਦੀਪ ਸਿੰਘ ਗੱਜੀ, ਮਲਕੀਤ ਸਿੰਘ ਮੀਕਾ, ਸਰਵਨ ਸਿੰਘ ਚੱਕ, ਲਖਬੀਰ ਸਿੰਘ ਲੱਖਾ, ਅਮਰਜੀਤ ਸਿੰਘ ਨੌਸ਼ਹਿਰਾ, ਅੰਮਿ੍ਤਪਾਲ ਸਿੰਘ ਮੰਜਪੁਰ, ਸਤਨਾਮ ਸਿੰਘ ਫੌਜਾ, ਮਾਸਟਰ ਜਸਵੀਰ ਸਿੰਘ ਚੱਕ, ਅਮਨ ਸਿੰਘ ਸਲੇਰੀਆ, ਬਲਜੀਤ ਸਿੰਘ ਬੱਲੀ, ਓਾਕਾਰ ਸਿੰਘ, ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਤਰਨਜੀਤ ਸਿੰਘ ਆਦਿ ਹਾਜ਼ਰ ਸਨ |
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ <br/>
ਅਜੀਤ ਡੈਸਕ
09-12-2025