19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦਰਸ਼ਨ ਅਕਾਦਮੀ ਦਸੂਹਾ ਵਿਖੇ ਇੰਟਰ-ਹਾਊਸ ਵਾਲੀਬਾਲ ਟੂਰਨਾਮੈਂਟ ਕਰਵਾਇਆ <br/>

ਅਜੀਤ ਡੈਸਕ 07-12-2025
ਦਸੂਹਾ, 6 ਦਸੰਬਰ (ਭੁੱਲਰ)- ਦਰਸ਼ਨ ਅਕਾਦਮੀ ਸੀ.ਬੀ.ਐਸ.ਈ. ਸੀਨੀਅਰ ਸੈਕੈਂਡਰੀ ਸਕੂਲ ਦਸੂਹਾ ਵੱਲੋਂ ਇੰਟਰ-ਹਾਊਸ ਵਾਲੀਬਾਲ ਟੂਰਨਾਮੈਂਟ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਟੂਰਨਾਮੈਂਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਟੀਮਵਰਕ, ਖੇਡ ਭਾਵਨਾ, ਅਨੁਸ਼ਾਸਨ ਅਤੇ ਸਰੀਰਕ ਵਿਕਾਸ ਕਰਨਾ ਸੀ | ਸਕੂਲ ਦੀਆਂ ਚਾਰ ਹਾਊਸਾਂ ਗ੍ਰੀਨ, ਰੈੱਡ, ਬਲੂ ਅਤੇ ਯੈਲੋ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਤਾਲਮੇਲ, ਦਿ੍ੜਤਾ ਅਤੇ ਖੇਡ ਜ਼ਜਬੇ ਦਾ ਪ੍ਰਦਰਸ਼ਨ ਕੀਤਾ | ਹਰ ਮੈਚ ਰੋਮਾਂਚਕ ਅਤੇ ਕਾਫ਼ੀ ਮੁਕਾਬਲਾਪੂਰਣ ਰਿਹਾ | ਫਾਈਨਲ ਮੈਚ ਵਿਚ ਗ੍ਰੀਨ ਹਾਊਸ ਨੇ ਸ਼ਾਨਦਾਰ ਖੇਡ ਕਾਬਲੀਅਤ ਅਤੇ ਵਧੀਆ ਟੀਮ ਸਪਿਰਿਟ ਦਾ ਪ੍ਰਦਰਸ਼ਨ ਕਰਦੇ ਹੋਏ ਖਿਤਾਬ ਆਪਣੇ ਨਾਮ ਕੀਤਾ | ਦਰਸ਼ਕਾਂ ਵਲੋਂ ਵੀ ਖਿਡਾਰੀਆਂ ਦੀ ਭਰਪੂਰ ਹੌਸਲਾ ਅਫਜ਼ਾਈ ਕੀਤੀ | ਇਸ ਮੁਕਾਬਲੇ ਦੇ ਫਾਈਨਲ ਨਤੀਜੇ ਵਿਚ ਗਰੀਨ ਹਾਊਸ ਪਹਿਲੇ ਸਥਾਨ 'ਤੇ ਰਿਹਾ, ਰੈਡ ਹਾਊਸ ਦੂਸਰੇ ਸਥਾਨ 'ਤੇ ਅਤੇ ਬਲੂ ਹਾਊਸ ਤੀਸਰੇ ਸਥਾਨ 'ਤੇ ਰਿਹਾ | ਸ਼੍ਰੀ ਰਸਿਕ ਗੁਪਤਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਵਿਦਿਆਰਥੀਆਂ ਵਿਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ | ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਹਰਭਜਨ ਸਿੰਘ, ਸ਼ਿਵਦੇਵ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਜੀਤ ਕੁਮਾਰ, ਕੁਲਦੀਪ ਸਿੰਘ, ਐਚ. ਐਮ. ਮੈਡਮ ਆਰਤੀ ਸ਼ਰਮਾ, ਮਿਸਿਜ ਮਨਦੀਪ, ਕੰਚਨ, ਗੁਰਦੀਪ, ਨਿਰਮਲਜੀਤ, ਸਮਿ੍ਤੀ, ਕੁਲਜੀਤ, ਮੋਨਿਕਾ, ਸੁਖਵੀਰ, ਸ਼ਾਰਧਾ, ਮਨਿੰਦਰ ਕੌਰ, ਅਮਨਦੀਪ ਕੌਰ, ਲਿੱਲੀ, ਤਨਜੀਤ, ਕਾਮਨਾ, ਰਾਜਵਿੰਦਰ, ਅਮਨਪ੍ਰੀਤ, ਨੀਹਾਰਿਕਾ, ਤਜਿੰਦਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਵਾਮੀ ਪ੍ਰੇਮਾਨੰਦ ਕਾਲਜ ਆਫ ਨਰਸਿੰਗ ਵਿਖੇ ਫੇਅਰਵੈਲ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪਿ੍ੰ. ਹਰਜੀਤ ਸਿੰਘ ਨੂੰ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।