19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਿ੍ੰ. ਹਰਜੀਤ ਸਿੰਘ ਨੂੰ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 07-12-2025
ਅੱਡਾ ਸਰਾਂ, 6 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਚੰਡੀਗੜ੍ਹ ਯੂਨੀਵਰਸਿਟੀ ਵਿਚ ਕਰਵਾਏ ਗਏ ਫੈਪ ਨੈਸ਼ਨਲ ਅਵਾਰਡ ਸਮਾਗਮ ਦੌਰਾਨ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਨੈਣੋਵਾਲ ਵੈਦ ਦੇ ਪਿ੍ੰਸੀਪਲ ਹਰਜੀਤ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਕਰਨਬੀਰ ਸਿੰਘ ਵੱਲੋਂ 'ਪ੍ਰਾਈਡ ਆਫ ਸਕੂਲ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | 20 ਸਾਲ ਤੋਂ ਵੱਧ ਅਨੁਭਵ ਵਾਲੇ ਮੋਹਰੀ ਸਿੱਖਿਆਵਿਦ ਹਰਜੀਤ ਸਿੰਘ ਕੋਲ ਭੂਗੋਲ ਅਤੇ ਰਾਜਨੀਤੀ ਵਿਗਿਆਨ ਵਿਚ ਪੋਸਟ ਗੈ੍ਰਜੂਏਟ ਡਿਗਰੀਆਂ ਹਨ | ਉਨ੍ਹਾਂ ਨੇ ਦੇਸ਼ ਦੀਆਂ ਪ੍ਰਸਿੱਧ ਸਿੱਖਿਆ ਸੰਸਥਾਵਾਂ ਸੇਵਾਵਾਂ ਨਿਭਾਈਆਂ ਹਨ | ਇਸ ਤੋਂ ਪਹਿਲਾਂ ਵੀ 2015 ਵਿਚ ਉਨ੍ਹਾਂ ਨੂੰ ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ, ਉਨ੍ਹਾਂ ਨੂੰ ਪੀਸ ਐਵਾਰਡ (2023-24) ਅਤੇ ਇੰਡੀਅਨ ਸਕੂਲ ਐਵਾਰਡ (2024) ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ | ਉਨ੍ਹਾਂ ਦੀਆਂ ਸਿੱਖਿਆ ਖੇਤਰ ਵਿਚ ਵਿਸ਼ੇਸ਼ ਸੇਵਾਵਾਂ ਨੂੰ ਸਵੀਕਾਰਦਿਆਂ, 15 ਅਗਸਤ 2025 ਨੂੰ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਵੀ ਸਨਮਾਨਿਤ ਕੀਤਾ ਗਿਆ | ਇਨਟੈਕ ਪੰਜਾਬ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ ) ਦੇ ਸਰਗਰਮ ਮੈਂਬਰ ਹਨ ਅਤੇ ਇਸ ਸਮੇਂ ਹੁਸ਼ਿਆਰਪੁਰ ਚੈਪਟਰ ਦੇ ਕਨਵੀਨਰ ਦੇ ਤੌਰ 'ਤੇ ਕੰਮ ਕਰਦੇ ਹੋਏ ਵਿਰਾਸਤ ਅਤੇ ਸੰਸਕਿ੍ਤੀ ਦੀ ਸੰਭਾਲ ਲਈ ਉੱਦਮ ਕਰ ਰਹੇ ਪਿ੍ੰਸੀਪਲ ਹਰਜੀਤ ਸਿੰਘ ਵਲੋਂ ਸਿੱਖਿਆ ਪ੍ਰਸਾਰ ਦੇ ਖੇਤਰ ਵਿਚ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੇ ਚਲਦਿਆ ਹੁਣ ਇਸ ਐਵਾਰਡ ਨਾਲ ਨਿਵਾਜਿਆ ਗਿਆ ਹੈ | ਸਕੂਲ ਦੇ ਸਮੂਹ ਸਟਾਫ਼ ਅਤੇ ਮੈਨੇਜਮੈਂਟ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ |
ਪਿਛਲੀ ਖ਼ਬਰ ਦਰਸ਼ਨ ਅਕਾਦਮੀ ਦਸੂਹਾ ਵਿਖੇ ਇੰਟਰ-ਹਾਊਸ ਵਾਲੀਬਾਲ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਆਸ਼ਰਮ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।