19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਰੁੱਖ ਲਗਾਉਣ ਨਾਲ ਹੀ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕਦਾ - ਵਿਧਾਇਕ ਘੁੰਮਣ <br/>

ਅਜੀਤ ਡੈਸਕ 07-12-2025
ਤਲਵਾੜਾ, 6 ਦਸੰਬਰ (ਐਚ. ਐਸ. ਮਿੱਠੂ)- ਉੱਘੀ ਸ਼ਾਇਰਾ ਹਰਸ਼ਵਿੰਦਰ ਕੌਰ ਤਲਵਾੜਾ ਵੱਲੋਂ ਆਪਣੇ ਪਿਤਾ ਪ੍ਰਤਾਪ ਸਿੰਘ ਦੀ ਯਾਦ ਵਿਚ ਸ਼ਹਿਰ ਵਿਚ ਬੂਟੇ ਲਗਾਏ ਗਏ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ, ਉਨ੍ਹਾਂ ਦੀ ਅਸੀਸ ਹੀ ਸਭ ਕੁਝ ਹੈ | ਰੁੱਖ ਸਾਡੀ ਜ਼ਿੰਦਗੀ ਦਾ ਆਧਾਰ ਹਨ, ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਸਾਡਾ ਫ਼ਰਜ਼ ਹੈ | ਇਸ ਵਿਸ਼ੇਸ਼ ਮੁਹਿੰਮ ਵਿਚ ਕਰਮਬੀਰ ਸਿੰਘ ਘੁੰਮਣ ਹਲਕਾ ਵਿਧਾਇਕ ਦਸੂਹਾ ਨੇ ਵੀ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਹੀ ਵਾਤਾਵਰਣ ਨੂੰ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਤੋਂ ਦੂਰ ਰੱਖਿਆ ਜਾ ਸਕਦਾ ਹੈ | ਉਨ੍ਹਾਂ ਸ਼ਾਇਰਾ ਹਰਸ਼ਵਿੰਦਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਆਪਣੇ ਪਿਤਾ ਦੀ ਯਾਦ ਨੂੰ ਸਮਰਪਿਤ ਇਹ ਇਕ ਵਿਲੱਖਣ ਉਪਰਾਲਾ ਹੈ | ਇਸ ਮੌਕੇ ਸ਼ਾਇਰਾ ਦੀ ਮਾਤਾ ਕੁਲਵੰਤ ਕੌਰ ਰਿਟਾਇਰਡ ਹੈੱਡ ਟੀਚਰ, ਕੁਲਦੀਪ ਸ਼ਰਮਾ ਸਾਬਕਾ ਸਰਪੰਚ, ਰਾਜਨ ਸੈਣੀ, ਸਤਨਾਮ ਸੈਣੀ, ਰਜੇਸ਼ ਅਰੋੜਾ, ਰੋਹਿਤ ਡਡਵਾਲ, ਸ਼ੰਭੂ ਦੱਤ, ਕਮਲ ਕਿਸ਼ੋਰ, ਲੰਬੜਦਾਰ ਪਰਮਜੀਤ, ਰਜਨੀਸ਼, ਕਪਿਸ਼ ਸ਼ਰਮਾ, ਨਿਸ਼ਚਲ ਬੱਤਰਾ ਆਦਿ ਹਾਜਰ ਸਨ |

ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਦਾਦਾ-ਦਾਦੀ ਦਿਵਸ ਮਨਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਵਰਕਰ ਕਰ ਰਹੇ ਲੋਕਤੰਤਰ ਦੀ ਹੱਤਿਆ-ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।