18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਵਰਕਰ ਕਰ ਰਹੇ ਲੋਕਤੰਤਰ ਦੀ ਹੱਤਿਆ-ਖੰਨਾ

ਅਜੀਤ ਡੈਸਕ 07-12-2025
ਹੁਸ਼ਿਆਰਪੁਰ, 6 ਦਸੰਬਰ (ਹਰਪ੍ਰੀਤ ਕੌਰ)-ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਈ ਥਾਵਾਂ 'ਤੇ 'ਆਪ' ਦੇ ਵਰਕਰਾਂ ਵਲੋਂ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਅਤੇ ਲੜਾਈ ਝਗੜੇ ਕੀਤੇ ਜਾ ਰਹੇ ਹਨ ਜੋ ਸ਼ਰੇਆਮ ਲੋਕਤੰਤਰ ਦੀ ਹੱਤਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਹੱਥਾਂ 'ਚੋਂ ਖਿੱਸਕਦੀ ਜਾ ਰਹੀ ਸੱਤਾ ਦੇ ਚੱਲਦਿਆਂ ਬੁਖਲਾਹਟ ਵਿਚ ਆ ਗਈ ਹੈ ਜਿਸ ਕਰਕੇ 'ਆਪ' ਨੇਤਾ ਅਤੇ ਵਰਕਰ ਹੁਣ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ 'ਤੇ ਉਤਰ ਆਏ ਹਨ | ਖੰਨਾ ਨੇ ਕਿਹਾ ਕਿ 'ਆਪ' ਦੇ ਨੇਤਾਵਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੋਕਤੰਤਰ ਵਿਚ ਜਨਤਾ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਵੋਟ ਰੂਪੀ ਹਥਿਆਰ ਦਾ ਇਸਤੇਮਾਲ ਲੋਕਤੰਤਰ ਵਿਰੁੱਧ ਕੰਮ ਕਰਨ ਵਾਲੇ ਨੇਤਾਵਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਰ ਸਕਦੇ ਹਨ | ਖੰਨਾ ਨੇ 'ਆਪ' ਨੇਤਾਵਾਂ ਤੇ ਵਰਕਰਾਂ ਨੂੰ ਧੱਕੇਸ਼ਾਹੀ ਤੋਂ ਬਾਜ਼ ਆਉਣ ਦੀ ਨਸੀਹਤ ਦਿੰਦਿਆਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਅਜਿਹੇ ਨੇਤਾਵਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਰੱਦ ਕੀਤਾ ਜਾਵੇ ਜੋ ਚੋਣਾਂ ਦੌਰਾਨ ਹੋਰਨਾਂ ਉਮੀਦਵਾਰਾਂ ਨਾਲ ਧੱਕੇਸ਼ਾਹੀ ਤੇ ਲੜਾਈ ਝਗੜਾ ਕਰਦੇ ਹਨ |

ਪਿਛਲੀ ਖ਼ਬਰ ਰੁੱਖ ਲਗਾਉਣ ਨਾਲ ਹੀ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਿਆ ਜਾ ਸਕਦਾ - ਵਿਧਾਇਕ ਘੁੰਮਣ <br/> ਅਗਲੀ ਖ਼ਬਰ ਪੰਚਾਇਤੀ ਸੰਮਤੀ ਗੜ੍ਹਸ਼ੰਕਰ ਦੇ 25 ਜ਼ੋਨਾਂ ਤੋਂ 76 ਉਮੀਦਵਾਰ ਚੋਣ ਮੈਦਾਨ 'ਚ, 'ਆਪ' ਤੇ ਕਾਂਗਰਸ ਆਹਮੋ-ਸਾਹਮਣੇ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।