ਬੁੱਲ੍ਹੋਵਾਲ, 3 ਦਸੰਬਰ (ਲੁਗਾਣਾ)-ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਆਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਅਤੇ ਬਲਾਕ ਨੋਡਲ ਅਫ਼ਸਰ ਬੁੱਲ੍ਹੋਵਾਲ ਦੀ ਅਗਵਾਈ ਹੇਠ ਟੀਚਰ ਫੈਸਟ-2025 ਸ.ਸ.ਸ.ਸ ਖਡਿਆਲਾ ਸੈਣੀਆਂ ਵਿਖੇ ਕਰਵਾਇਆ ਗਿਆ | ਜਿਸ ਵਿਚ ਬਲਾਕ ਦੇ ਸਮੂਹ ਅਧਿਆਪਕਾਂ ਨੇ ਹਿੱਸਾ ਲਿਆ | ਇਸ ਟੀਚਰ ਫੈਸਟ ਵਿਚ ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਸਕੂਲ ਦੇ ਇੰਚਾਰਜ ਸੰਦੀਪ ਸਿੰਘ ਸਾਇੰਸ ਮਾਸਟਰ ਨੇ ਭਾਗ ਲੈਂਦੇ ਹੋਏ ਸਪੈਸ਼ਲ ਐਜੂਕੇਸ਼ਨਲ ਕਿੱਟ ਥੀਮ ਵਿਚ ਪਹਿਲਾ ਸਥਾਨ, ਗੁਰਮੇਲ ਸਿੰਘ ਸ.ਸ.ਸ.ਸ ਬੀਰਮਪੁਰ ਨੇ ਕੈਲੀਗ੍ਰਾਫੀ ਚ ਪਹਿਲਾ ਸਥਾਨ, ਦਵਿੰਦਰ ਸਿੰਘ ਸ.ਹ.ਸ ਕਾਲੂਵਾਹਰ ਨੇ ਮਾਈਕ੍ਰੋਟੀਚਿੰਗ ਵਿਚ ਪਹਿਲਾ ਸਥਾਨ , ਜਸਮੀਤ ਕੌਰ ਸ.ਹ.ਸ ਮਾਣਕ ਢੇਰੀ ਨੇ ਰੀਅਲ ਲਾਈਫ਼ ਐਪਲੀਕੇਸ਼ਨ ਆਫ਼ ਸਬਜੈਕਟ ਨੋਲੇਜ ਵਿਚ ਪਹਿਲਾ ਸਥਾਨ, ਆਸ਼ਾ ਰਾਣੀ ਸ.ਸ.ਸ.ਸ ਬੀਰਮਪੁਰ ਨੇ ਰਿਕ੍ਰੀਏਸ਼ਨਲ ਐਕਟੀਵਿਟੀ ਵਿਚ ਪਹਿਲਾ ਸਥਾਨ, ਸ਼ਿਖਾ ਆਦੀਆ ਸ.ਸ.ਸ.ਸ ਖਡਿਆਲਾ ਸੈਣੀਆਂ ਨੇ ਮੈਨੂਅਲ ਗੇਮਸ ਵਿਚ ਪਹਿਲਾ ਸਥਾਨ, ਰਾਜਿੰਦਰ ਸਿੰਘ ਸ.ਸ.ਸ.ਸ ਖਡਿਆਲਾ ਸੈਣੀਆ ਨੇ ਵਨ ਐਕਟ ਪਲੇਅ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਤੇ ਬਲਾਕ ਨੋਡਲ ਅਫ਼ਸਰ ਕੁਲਵੰਤ ਸਿੰਘ, ਬੀ.ਆਰ.ਸੀ ਹਰਮਨਦੀਪ ਸਿੰਘ, ਜੱਜ ਸਾਹਿਬਾਨ ਮਾ.ਅਜਾਇਬ ਸਿੰਘ, ਪਿ੍ੰਸੀ. ਕੁਲਵੰਤ ਸਿੰਘ, ਪਿ੍ੰਸੀ. ਅਰਮਨਪ੍ਰੀਤ ਸਿੰਘ, ਲੈਕ. ਮਨਿੰਦਰ ਸਿੰਘ, ਲੈਕ. ਪਿ੍ਥੀਪਾਲ ਸਿੰਘ, ਲੈਕ.ਅਸ਼ੋਕ ਕੁਮਾਰ, ਕੰਪਿਊਟਰ ਫੈਕਲਟੀ ਨਰੇਸ਼ ਕੁਮਾਰ, ਲੈਕ. ਸੁਨੀਤਾ ਨੇ ਟੀਚਰ ਫੈਸਟ ਵਿਚ ਭਾਗ ਲੈਣ ਵਾਲੇ ਅਧਿਆਪਕਾਂ ਦੀ ਜੱਜਮੈਂਟ ਕੀਤੀ ਅਤੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ |