ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ)-ਦਿੱਲੀ ਇੰਟਰਨੈਸ਼ਨਲ ਸਕੂਲ ਦੇ ਐਨ.ਸੀ.ਸੀ. ਕੈਡਿਟਸ ਨੇ ਆਪਣੀ ਪ੍ਰਤਿਭਾ, ਸਮਰਪਣ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਕੰਬਾਇੰਡ ਐਨੂਅਲ ਟੇ੍ਰਨਿੰਗ ਕੈਂਪ ਜੋ ਕਿ ਮਲੋਟ 'ਚ ਲਗਾਇਆ ਗਿਆ ਸੀ, ਵਿਚ ਸ਼ਾਨਦਾਰ ਸਫਲਤਾ ਹਾਸਲ ਕਰਕੇ ਸਕੂਲ ਤੇ ਸ਼ਹਿਰ ਦਾ ਨਾਂ ਉੱਚਾ ਕੀਤਾ ਹੈ | ਦਸ ਰੋਜ਼ਾ ਕੈਂਪ ਵਿਚ ਕੈਡਿਟ ਅਰੁਣ ਬਾਦਸ਼, ਆਸ਼ੀਸ਼ ਪਾਲ, ਜਸਕਰਨ ਸਿੰਘ ਬੇਦੀ,ਨਵੇਸ਼ਾ ਅਤੇ ਰਿਦਿਮਾ ਸੂਦ ਨੇ ਭਾਗ ਲਿਆ | ਕੈਡਿਟਸ ਨੇ ਕੈਂਪ ਵਿਚ ਕਰਵਾਏ ਗਏ ਮੁਕਾਬਲਿਆਂ ਵਿਚ ਖੋ-ਖੋ, ਰੱਸਾਕਸ਼ੀ, ਟੇਂਟ ਪਿਚਿੰਗ, ਵਾਲੀਬਾਲ ਅਤੇ ਹੋਰਨਾਂ 'ਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕੈਡਿਟ ਅਰੁਣ ਬਾਦਸ਼ ਅਤੇ ਕੈਡਿਟ ਆਸ਼ਿਸ ਪਾਲ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਬੈੱਸਟ ਕੈਡਿਟ ਦਾ ਖ਼ਿਤਾਬ ਆਪਣੇ ਨਾਂ ਕੀਤਾ | ਸੀ.ਓ. ਕਰਨਲ ਲਵਦੀਪ ਸਿੰਘ ਸੈਣੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਐਨ.ਸੀ.ਸੀ. ਕੈਡਿਟਸ ਦੀ ਇਕ ਵਿਸ਼ੇਸ਼ ਪ੍ਰਾਪਤੀ ਇਹ ਰਹੀ ਕਿ ਐਨ.ਸੀ.ਸੀ. ਇੰਚਾਰਜ ਸੂਰਜ ਦੀ ਅਗਵਾਈ 'ਚ ਐਨ.ਸੀ.ਸੀ. ਕੰਪਨੀ ਨੇ ਓਵਰਆਲ ਟਰਾਫ਼ੀ ਜਿੱਤ ਕੇ ਇਤਿਹਾਸ ਰਚਣ ਦਾ ਸਫਲਤਾ ਹਾਸਲ ਕੀਤੀ | ਸਕੂਲ ਪਿ੍ੰ. ਮਾਰਿਆ ਜਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਅਨੁਜ ਤੋਲਾ ਅਤੇ ਅਮਿੱਤ ਤੋਲਾ ਨੇ ਸਾਰੇ ਕੈਡਿਟਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿੱਲੀ ਇੰਟਰਨੈਸ਼ਨਲ ਸਕੂਲ ਹਮੇਸ਼ਾ ਹੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਵਰਗੇ ਮੰਚ ਵਿਦਿਆਰਥੀਆਂ ਨੂੰ ਜੀਵਨ 'ਚ ਅੱਗੇ ਵਧਣ ਲਈ ਅਨੁਸ਼ਾਸਨ ਅਤੇ ਆਤਮ ਵਿਸ਼ਵਾਸ ਪ੍ਰਦਾਨ ਕਰਦੇ ਹਨ |