19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਯੁਵਾ ਆਪਦਾ ਮਿੱਤਰ' ਯੋਜਨਾ ਤਹਿਤ ਹੁਸ਼ਿਆਰਪੁਰ 'ਚ ਲਗਾਇਆ ਸਿਖਲਾਈ ਪ੍ਰੋਗਰਾਮ

ਆਫ਼ਤ ਪ੍ਰਬੰਧਨ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਸੰਬੰਧੀ ਕਰਵਾਏ ਸਿਖਲਾਈ ਪੋ੍ਰਗਰਾਮ ਦਾ ਦਿ੍ਸ਼ | ਤਸਵੀਰ: ਹਮਸ਼ਾਇਨ ਸਟੂਡੀਓ <br/> 21-11-2025
ਹੁਸ਼ਿਆਰਪੁਰ, 20 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-'ਯੁਵਾ ਆਪਦਾ ਮਿੱਤਰ ਯੋਜਨਾ' ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 16 ਨਵੰਬਰ ਨੂੰ ਸ਼ੁਰੂ ਹੋਇਆ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਲਗਾਤਾਰ ਚਾਰ ਦਿਨਾਂ ਤੋਂ ਉਤਸ਼ਾਹ ਨਾਲ ਜਾਰੀ ਹੈ | ਇਹ ਸਿਖਲਾਈ 23 ਨਵੰਬਰ ਤੱਕ ਚੱਲੇਗੀ, ਜਿਸ ਵਿੱਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਐਡਮਿਨਿਸਟਰੇਸ਼ਨ ਦੀ ਇਕ ਵਿਸ਼ੇਸ਼ ਟੀਮ ਵਲੰਟੀਅਰਾਂ ਨੂੰ ਆਫ਼ਤ ਪ੍ਰਬੰਧਨ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ 'ਤੇ ਵਿਹਾਰਕ ਜਾਣਕਾਰੀ ਪ੍ਰਦਾਨ ਕਰ ਰਹੀ ਹੈ | ਫੂਡ ਕਰਾਫਟ ਇੰਸਟੀਚਿਊਟ, ਹੁਸ਼ਿਆਰਪੁਰ ਵਿਖੇ ਕਰਵਾਈ ਇਸ ਸਿਖਲਾਈ ਵਿੱਚ ਕੁੱਲ 250 ਐਨ.ਐਸ.ਐਸ ਵਲੰਟੀਅਰ ਹਿੱਸਾ ਲੈ ਰਹੇ ਹਨ | ਸਿਖਲਾਈ ਦੇ ਪਹਿਲੇ ਦਿਨ ਕੋਰਸ ਡਾਇਰੈਕਟਰ ਕਰਨਲ ਦਲਬੀਰ ਸਿੰਘ ਅਤੇ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ | ਵਲੰਟੀਅਰਾਂ ਨੂੰ ਰਜਿਸਟਰ ਕੀਤਾ ਗਿਆ ਅਤੇ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ, ਮੁਢਲੀ ਤਿਆਰੀ ਅਤੇ ਕਮਿਊਨਿਟੀ-ਪੱਧਰੀ ਜੋਖਮ ਘਟਾਉਣ ਦੇ ਤਰੀਕਿਆਂ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕੀਤੀ ਗਈ | ਦੂਜੇ ਦਿਨ, ਟਰੇਨਰਾਂ ਨੇ ਭੀੜ ਨਿਯੰਤਰਣ, ਸੁਰੱਖਿਅਤ ਨਿਕਾਸੀ ਰੂਟਾਂ, ਆਫ਼ਤ ਪ੍ਰਬੰਧਨ ਅਤੇ ਐਮਰਜੈਂਸੀ ਕਿੱਟਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਸਿਖਲਾਈ ਪ੍ਰਦਾਨ ਕੀਤੀ | ਟਰੇਨਰ ਸ਼ੁਭਮ ਵਰਮਾ ਅਤੇ ਅੰਕੁਰ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਣ ਦੇ ਤਰੀਕੇ ਬਾਰੇ ਸਿਖਲਾਈ ਵੀ ਪ੍ਰਦਾਨ ਕੀਤੀ | ਤੀਜੇ ਦਿਨ, ਵਲੰਟੀਅਰਾਂ ਨੂੰ ਭੂਚਾਲ ਸੁਰੱਖਿਆ ਅਤੇ ਭੂਚਾਲ ਦੌਰਾਨ ਅਪਣਾਈਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਗਈ | ਟਰੇਨਰ ਸਚਿਨ ਨੇ ਮਲਬੇ ਹੇਠ ਫਸੇ ਜ਼ਖਮੀਆਂ ਨੂੰ ਲੱਭਣ ਅਤੇ ਬਚਾਉਣ ਦੇ ਤਰੀਕਿਆਂ ਦਾ ਪ੍ਰਦਰਸ਼ਨ ਕੀਤਾ | ਸ਼ੁਭਮ ਵਰਮਾ ਅਤੇ ਸਲੋਨੀ ਨੇ ਵਲੰਟੀਅਰਾਂ ਨੂੰ ਮਲਬੇ ਤੋਂ ਜ਼ਖਮੀਆਂ ਨੂੰ ਸੁਰੱਖਿਅਤ ਢੰਗ ਨਾਲ ਕੱਢਣ ਲਈ ਵੱਖ-ਵੱਖ ਤਕਨੀਕਾਂ ਸਿਖਾਈਆਂ | ਚੌਥੇ ਦਿਨ, ਵਲੰਟੀਅਰਾਂ ਨੂੰ ਰੱਸੀ ਨਾਲ ਬਚਾਅ ਸਬੰਧੀ ਤਕਨੀਕਾਂ ਦੀ ਸਿਖਲਾਈ ਦਿੱਤੀ ਗਈ | ਟਰੇਨਰ ਸਚਿਨ ਸ਼ਰਮਾ ਨੇ ਉਨ੍ਹਾਂ ਨੂੰ ਵੱਖ-ਵੱਖ ਗੰਢਾਂ ਬੰਨ੍ਹਣ, ਉੱਚੀਆਂ ਥਾਵਾਂ ਤੋਂ ਚੜ੍ਹਨ ਅਤੇ ਉਤਰਨ ਦਾ ਤਰੀਕਾ ਸਿਖਾਇਆ ਅਤੇ ਟਰੇਨਰ ਪ੍ਰੀਤੀ ਦੇਵੀ ਸ਼ਾਨੂ ਅਤੇ ਸ਼ੈਨਾ ਕੌਰ ਨੇ ਗਰਮੀ ਅਤੇ ਠੰਡੀਆਂ ਲਹਿਰਾਂ ਦੌਰਾਨ ਬਚਾਅ ਉਪਾਵਾਂ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ | ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਨੇ ਸੀ.ਪੀ.ਆਰ ਕਿਵੇਂ ਦੇਣਾ ਹੈ ਇਸਦਾ ਇੱਕ ਵਿਹਾਰਕ ਪ੍ਰਦਰਸ਼ਨ ਵੀ ਦਿੱਤਾ |

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਤੇਜ਼ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ 'ਅਮੈਰਿਕਨ ਕਨਵਰਸੇਸ਼ਨਲ ਇੰਗਲਿਸ਼' 'ਤੇ ਤਿੰਨ-ਰੋਜ਼ਾ ਵਰਕਸ਼ਾਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।