ਦਸੂਹਾ, 20 ਨਵੰਬਰ (ਭੁੱਲਰ)- ਏਕਸ ਕੇ ਹਮ ਬਾਰੇ ਸਭਾ ਰਜਿਸਟਰਡ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਪਿੰਡ ਖ਼ਿਆਲਾ ਬੁਲੰਦਾਂ ਵਿਖੇ ਕਰਵਾਏ ਜਾ ਰਹੇ 21 ਤੋਂ 23 ਨਵੰਬਰ ਤੱਕ ਤਿੰਨ ਰੋਜ਼ਾ ਸਲਾਨਾ ਗੁਰਮਤ ਸਮਾਗਮ ਸਬੰਧੀ ਪੋਸਟਰ ਜਾਰੀ ਕੀਤਾ ਗਿਆ | ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਪ੍ਰੋਫੈਸਰ ਗੁਰਬਚਨ ਸਿੰਘ ਅਮਰੀਕਾ ਪ੍ਰਧਾਨ, ਸੁਖਵਿੰਦਰ ਸਿੰਘ ਸਕੱਤਰ, ਸੁਖਦੇਵ ਸਿੰਘ ਖ਼ਜ਼ਾਨਚੀ, ਰੌਸ਼ਨ ਸਿੰਘ, ਨਿਰੰਜਨ ਸਿੰਘ, ਬਲਜੀਤ ਸਿੰਘ, ਬਹਾਦਰ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ, ਹਰਬੰਸ ਸਿੰਘ, ਇੰਦਰਜੀਤ ਸਿੰਘ, ਹਰਜੀਤ ਸਿੰਘ, ਭੁਪਿੰਦਰ ਸਿੰਘ, ਹਰਜੋਤ ਸਿੰਘ, ਦੁੱਲਾ ਸਿੰਘ, ਸੁਖਵਿੰਦਰ ਸਿੰਘ ਸੋਨੀ, ਜਸਪਾਲ ਸਿੰਘ ਪਾਲਾ, ਸੁਖਪ੍ਰੀਤ ਸਿੰਘ ਸੁੱਖਾ, ਦਵਿੰਦਰ ਕੌਰ ਅਮਰਜੀਤ ਕੌਰ, ਕੁਲਦੀਪ ਕੌਰ, ਹਰਵਿੰਦਰ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ ਆਦਿ ਵੀ ਹਾਜ਼ਰ ਸਨ |