21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦਰਸ਼ਨ ਅਕਾਦਮੀ ਦਸੂਹਾ ਵਿਖੇ ਬਾਲ ਦਿਵਸ ਬਹੁਤ ਧੂਮ ਧਾਮ ਨਾਲ ਮਨਾਇਆ

ਅਜੀਤ ਡੈਸਕ 21-11-2025
ਦਸੂਹਾ, 20 ਨਵੰਬਰ (ਭੁੱਲਰ)- ਦਰਸ਼ਨ ਅਕਾਦਮੀ ਸੀ.ਬੀ.ਐੱਸ.ਈ. ਸਕੂਲ, ਦਸੂਹਾ ਵੱਲੋਂ ਬਾਲ ਦਿਵਸ ਦੇ ਮੌਕੇ 'ਤੇ ਬੱਚਿਆਂ ਨੂੰ ਸਮਰਪਿਤ ਰੰਗਾਰੰਗ ਅਤੇ ਵਿਸ਼ਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਵਿਚ ਸਕੂਲ ਦੇ ਪਿ੍ੰਸੀਪਲ ਰਸਿਕ ਗੁਪਤਾ ਨੇ ਵਿਦਿਆਰਥੀਆਂ ਦਾ ਫ਼ੁਲ ਗੁਲਦਸਤਿਆਂ ਨਾਲ ਸਵਾਗਤ ਕੀਤਾ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਬੱਚੇ ਕਿਸੇ ਵੀ ਸਮਾਜ ਦੀ ਅਸਲੀ ਪੂੰਜੀ ਹੁੰਦੇ ਹਨ | ਉਨ੍ਹਾਂ ਨੇ ਬੱਚਿਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਮਿਹਨਤ ਨੂੰ ਆਪਣਾ ਸਾਥੀ ਬਣਾਉਣ ਦੀ ਅਪੀਲ ਕੀਤੀ | ਉਨ੍ਹਾਂ ਨੇ ਪੰਡਿਤ ਨਹਿਰੂ ਦੀ ਬੱਚਿਆਂ ਨਾਲ ਪ੍ਰੇਮ ਭਰੀ ਸੋਚ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸੁਰੱਖਿਅਤ ਅਤੇ ਉਤਸ਼ਾਹਜਨਕ ਵਾਤਾਵਰਨ ਪ੍ਰਦਾਨ ਕੀਤਾ ਜਾਵੇ ਤਾਂ ਕਿ ਉਹ ਭਵਿੱਖ ਵਿਚ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਮਯਾਬ ਹੋਣ ਦੇ ਯੋਗ ਬਣ ਸਕਣ | ਉਨ੍ਹਾਂ ਨੇ ਇਹ ਵੀ ਕਿਹਾ ਕਿ 'ਚਿਲਡਰਨਜ਼ ਡੇ' ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਬੱਚਾ ਵਿਲੱਖਣ ਹੈ ਅਤੇ ਉਸ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਾਨੂੰ ਪੂਰਾ ਯਤਨ ਕਰਨਾ ਚਾਹੀਦਾ | ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਲਈ ਗਰੁੱਪ ਡਾਂਸ ਵੀ ਪੇਸ਼ ਕੀਤਾ | ਮਿਊਜ਼ਿਕ ਟੀਚਰ ਹਰਪ੍ਰੀਤ ਸਿੰਘ ਨੇ ਬੱਚਿਆਂ ਅਤੇ ਬਾਲ ਦਿਵਸ ਨਾਲ ਸੰਬੰਧਿਤ ਗੀਤ ਵੀ ਪੇਸ਼ ਕੀਤਾ | ਵਿਦਿਆਰਥੀਆਂ ਦੇ ਮਨੋਰੰਜਨ ਲਈ ਸਕੂਲ ਦੀ ਗਰਾਊਾਡ ਵਿਚ ਫਨ ਗੇਮਸ ਵੀ ਕਰਵਾਈਆਂ ਗਈਆਂ | ਇਸ ਮੌਕੇ ਹਰਭਜਨ ਸਿੰਘ, ਸ਼ਿਵਦੇਵ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਜੀਤ ਕੁਮਾਰ, ਕੁਲਦੀਪ ਸਿੰਘ, ਐਚ. ਐਮ. ਮੈਡਮ ਆਰਤੀ ਸ਼ਰਮਾ, ਮਿਸਿਜ ਮਨਦੀਪ, ਕੰਚਨ, ਗੁਰਦੀਪ, ਨਿਰਮਲਜੀਤ, ਸਮਿ੍ਤੀ, ਕੁਲਜੀਤ, ਮੋਨਿਕਾ, ਸੁਖਵੀਰ, ਸ਼ਾਰਧਾ, ਮਨਿੰਦਰ ਕੌਰ, ਅਮਨਦੀਪ ਕੌਰ, ਲਿੱਲੀ, ਤਨਜੀਤ, ਕਾਮਨਾ, ਰਾਜਵਿੰਦਰ, ਅਮਨਪ੍ਰੀਤ, ਨੀਹਾਰਿਕਾ, ਤਜਿੰਦਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਚ ਨਸ਼ਾ ਮੁਕਤ ਅਭਿਆਨ ਦੀ 5ਵੀਂ ਵਰ੍ਹੇਗੰਢ 'ਤੇ ਸਹੁੰ ਚੁੱਕ ਸਮਾਰੋਹ ਅਗਲੀ ਖ਼ਬਰ ਸਫ਼ਲਤਾ ਪੂਰਵਕ ਮੁਕੰਮਲ ਹੋਇਆ ਪਲਾਹੜ ਸਕੂਲ ਦਾ ਇਨਾਮ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।