ਬੀਣੇਵਾਲ, 18 ਨਵੰਬਰ (ਬੈਜ ਚੌਧਰੀ)-ਸੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ | ਜਿਸਦੀ ਪੁਸ਼ਟੀ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਨਤੀਜੇ ਰਾਹੀਂ ਹੋ ਗਈ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸਰਕਲ ਬੀਤ ਦੇ ਯੂਥ ਵਿੰਗ ਦੇ ਪ੍ਰਧਾਨ ਅਜੇ ਕੁਮਾਰ ਖੇਪੜ ਨੇ ਕਿਹਾ ਕਿ ਬੇਸ਼ੱਕ ਅਕਾਲੀ ਦਲ ਨੂੰ ਜਿੱਤ ਨਸੀਬ ਨਹੀਂ ਹੋਈ ਪਰ ਪਾਰਟੀ ਦੇ ਵਧ ਰਹੇ ਗ੍ਰਾਫ ਕਾਰਨ ਆਪ ਪਾਰਟੀ ਅਕਾਲੀ ਉਮੀਦਵਾਰ ਤੇ ਗੈਂਗਸਟਰ ਵਾਦ ਦੇ ਝੂਠੇ ਇਲਜ਼ਾਮ ਲਗਾ ਰਹੀ ਹੈ ਜੋ ਕਿ ਸਰਾਸਰ ਝੂਠ ਹੈ | ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਸੇਵਾ ਮੁਕਤ ਪਿ੍ੰਸੀਪਲ ਹਨ ਅਤੇ ਧਰਮੀ ਫ਼ੌਜੀ ਦੀ ਧਰਮ ਪਤਨੀ ਹਨ | ਪਿ੍ੰਸੀਪਲ ਰੰਧਾਵਾ 'ਤੇ ਅੱਜ ਤਕ ਕਦੇ ਕੋਈ ਦੋਸ਼ ਨਹੀਂ ਲੱਗਾ ਹੈ ਪਰੰਤੂ ਉਨ੍ਹਾਂ ਦੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾਉਣਾ ਆਪ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਘਟੀਆ ਰਾਜਨੀਤੀ ਬੰਦ ਨਾ ਕੀਤੀ ਤਾਂ ਯੂਥ ਵਿੰਗ 'ਆਪ' ਦੇ ਆਗੂਆਂ ਦਾ ਪਿੰਡਾ 'ਚ ਵੜਨਾ ਮੁਹਾਲ ਕਰ ਦੇਵੇਗਾ |
ਅਕਾਲੀ ਦਲ ਦੀ ਚੜ੍ਹਤ ਤੋਂ ਬੌਖਲਾਈ 'ਆਪ'-ਖੇਪੜ
ਅਜੀਤ ਡੈਸਕ
19-11-2025