ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਵੱਲੋਂ ਬਲਾਕ ਪੀ.ਐਚ.ਸੀ. ਪਾਲਦੀ, ਪੋਸੀ ਅਤੇ ਸੀ.ਐਚ.ਸੀ. ਬੀਣੇਵਾਲ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ | ਡਾ. ਰਣਜੀਤ ਸਿੰਘ ਨੇ ਪਾਲਦੀ ਬਲਾਕ ਵਿਚ ਡਿਲਿਵਰੀ ਸਟੇਟਸ, ਐਂਟੀਨੇਟਲ ਕੇਅਰ , ਲਿੰਗ ਅਨੁਪਾਤ ਅਤੇ ਹੋਰ ਐਮ.ਸੀ.ਐਚ ਸੇਵਾਵਾਂ ਦੀ ਪੜਤਾਲ ਕੀਤੀ | ਉਨ੍ਹਾਂ ਨੇ ਡਿਲਿਵਰੀ ਰੂਮ ਦੀ ਵੀ ਜਾਂਚ ਕੀਤੀ ਅਤੇ ਸਾਫ਼-ਸੁਥਰਾਈ, ਉਪਲਬਧ ਸਟਾਫ਼, ਜ਼ਰੂਰੀ ਉਪਕਰਨਾਂ ਅਤੇ ਦਵਾਈਆਂ ਦੀ ਉਪਲਬਧਤਾ ਦੀ ਸਮੀਖਿਆ ਕੀਤੀ | ਪੋਸੀ ਬਲਾਕ ਵਿਚ ਡਾ.ਰਣਜੀਤ ਸਿੰਘ ਨੇ ਡਿਲਿਵਰੀ ਰੂਮ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਹਦਾਇਤ ਦਿੱਤੀ ਕਿ ਹਰ ਗਰਭਵਤੀ ਅÏਰਤ ਦੀ ਸਮੇਂ ਸਿਰ ਰਜਿਸਟਰੇਸ਼ਨ ਹੋਵੇ | ਡਾ. ਰਣਜੀਤ ਸਿੰਘ ਨੇ ਸੀ.ਐਚ.ਸੀ. ਬੀਣੇਵਾਲ ਦੀ ਵੀ ਜਾਂਚ ਕੀਤੀ ਅਤੇ ਮਾਂ ਤੇ ਬਾਲ ਸਿਹਤ ਸੇਵਾਵਾਂ ਦੇ ਸੁਚਾਰੂ ਚਲਾਣ ਲਈ ਵਿਭਿੰਨ ਰਿਕਾਰਡ, ਲੇਬਰ ਰੂਮ ਦੀ ਸਫ਼ਾਈ, ਦਵਾਈਆਂ ਦੇ ਸਟਾਕ ਅਤੇ ਡਿਊਟੀ ਰੋਸਟਰ ਦੀ ਜਾਂਚ ਕੀਤੀ | ਉਨ੍ਹਾਂ ਨੇ ਸਮੇਂ-ਸਮੇਂ ਤੇ ਡਾਟਾ ਅੱਪਡੇਟ ਕਰਨ ਅਤੇ ਸਾਰੇ ਮਾਮਲਿਆਂ ਦੀ ਵਿਸਥਾਰਪੂਰਵਕ ਰਿਪੋਰਟ ਜ਼ਿਲ੍ਹਾ ਦਫ਼ਤਰ ਨੂੰ ਭੇਜਣ ਲਈ ਕਿਹਾ | ਡਾ. ਰਣਜੀਤ ਸਿੰਘ ਨੇ ਅੰਤ ਵਿਚ ਕਿਹਾ ਕਿ ਸਿਹਤ ਕੇਂਦਰਾਂ ਦੀ ਸਫ਼ਾਈ, ਜ਼ਰੂਰੀ ਸਹੂਲਤਾਂ ਦੀ ਉਪਲਬਧਤਾ ਅਤੇ ਸਹੀ ਰਿਕਾਰਡ ਰੱਖਣ ਨਾਲ ਹੀ ਸਿਹਤ ਸੇਵਾਵਾਂ ਦੀ ਗੁਣਵੱਤਾ ਵਧਾਈ ਜਾ ਸਕਦੀ ਹੈ |