ਅੱਡਾ ਸਰਾਂ , 7 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਕਲੋਆ ਵਿਖੇ ਪਿੰਡ ਦੀਆਂ ਸੰਗਤਾਂ ਵੱਲੋਂ ਸਭਾ ਤੇ ਪੰਚਾਇਤ ਦੇ ਸਹਿਯੋਗ ਦੇ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਪ੍ਰਬੰਧਕਾਂ ਐਕਸ ਆਰਮੀ ਜੋਗਾ ਸਿੰਘ, ਮਨੀ ਸਿੰਘ, ਦਲਵੀਰ ਸਿੰਘ , ਸਰਪੰਚ ਅਜੈਬ ਸਿੰਘ, ਪੰਚ ਜੱਸਾ ਸਿੰਘ, ਪੰਚ ਦਲਜੀਤ ਸਿੰਘ, ਆਗਿਆ ਸਿੰਘ ਦੀ ਦੇਖ-ਰੇਖ ਵਿਚ ਲਗਾਏ ਕੈਂਪ ਦਾ ਉਦਘਾਟਨ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਰਪੰਚ ਅਜੈਬ ਸਿੰਘ ਨੇ ਕੀਤਾ | ਕੈਂਪ ਵਿਚ ਰੇਖੀ ਹਰਬੰਸ ਹਸਪਤਾਲ ਦੀ ਟੀਮ ਡਾ. ਸ਼ਿਵਰਾਜ ਰੇਖੀ, ਡਾ. ਅੰਕਿਤ ਰੇਖੀ, ਡਾ. ਸੰਦਲਪ੍ਰੀਤ ਕੌਰ, ਡਾ. ਰਜਿੰਦਰ ਕੌਰ (ਹੋਮਿਉਪੈਥੀ ਮਾਹਿਰ), ਮਨਦੀਪ ਕੌਰ, ਜਸਕਰਨ, ਲਵਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਨੈਂਸੀ ਅਤੇ ਹਰਪ੍ਰੀਤ ਸਿੰਘ ਨੇ ਸੇਵਾਵਾਂ ਦਿੰਦੇ ਹੋਏ 150 ਤੋਂ ਵੱਧ ਲੋਕਾਂ ਦੀ ਮੈਡੀਕਲ ਜਾਂਚ ਕਰਦੇ ਹੋਏ ਦਵਾਈਆਂ ਦਿੱਤੀਆਂ | ਇਸ ਮੌਕੇ ਟੀਮ ਨੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਸਲਾਹਕਾਰੀਆਂ ਤੋਂ ਜਾਣੂ ਵੀ ਕਰਵਾਇਆ | ਇਸ ਮੌਕੇ ਪ੍ਰਬੰਧਕਾਂ ਵੱਲੋਂ ਹਸਪਤਾਲ ਦੀ ਟੀਮ ਦਾ ਸਨਮਾਨ ਕੀਤਾ | ਸ੍ਰੀ ਗੁਰੂ ਅਮਰਦਾਸ ਜੀ ਸੇਵਾ ਸੁਸਾਇਟੀ ਟਾਂਡਾ ਦੇ ਸੇਵਾਦਾਰ ਗੁਰਮੁਖ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ | ਇਸ ਮੌਕੇ ਆਗਿਆ ਸਿੰਘ, ਵਿਕਾਸ ਰਾਣਾ, ਸਾਹਿਲ, ਮਨਜੋਤ ਖਡਿਆਲਾ, ਸੌਰਵ, ਰੋਹਿਤ, ਕਸ਼ਮੀਰ ਸਿੰਘ, ਨਰਿੰਦਰ ਸਿੰਘ, ਪਰਮਜੀਤ ਕੌਰ, ਪੰਡਿਤ ਦੇਸ ਰਾਜ ਸ਼ਰਮਾ, ਮੋਹਨ ਸਿੰਘ ਆਦਿ ਮੌਜੂਦ ਸਨ |