ਬੁੱਲ੍ਹੋਵਾਲ, 7 ਨਵੰਬਰ (ਲੁਗਾਣਾ)-ਹਲਕਾ ਸ਼ਾਮਚੁਰਾਸੀ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ: ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5ਵੀਂ ਵਾਰ ਪ੍ਰਧਾਨ ਬਣਨ 'ਤੇ ਹਲਕਾ ਸ਼ਾਮਚੁਰਾਸੀ ਦੇ ਅਕਾਲੀ ਆਗੂਆਂ ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਖ਼ੁਸ਼ੀ ਦੇ ਮੌਕੇ ਜਥੇ. ਕਸ਼ਮੀਰ ਸਿੰਘ ਗੀਗਨਵਾਲ, ਸਰਕਲ ਪ੍ਰਧਾਨ ਜਗਪਾਲ ਸਿੰਘ ਖੱਬਲਾ, ਕੁਲਦੀਪ ਸਿੰਘ ਪ੍ਰਧਾਨ ਆਈ.ਟੀ. ਵਿੰਗ, ਦਲਜਿੰਦਰ ਸਿੰਘ ਧਾਮੀ ਸੀਨੀਅਰ ਆਗੂ ਯੂਥ ਵਿੰਗ ਤੇ ਇੰਦਰਜੀਤ ਸਿੰਘ ਲੱਕੀ ਖਡਿਆਲਾ ਸੀਨੀ.ਮੀਤ ਪ੍ਰਧਾਨ, ਪ੍ਰੀਤਮ ਸਿੰਘ ਖਡਿਆਲਾ, ਪਰਮਵੀਰ ਸਿੰਘ ਖੱਬਲਾਂ, ਜੁਗਿੰਦਰ ਸਿੰਘ ਖਡਿਆਲਾ, ਪਰਮਜੀਤ ਸਿੰਘ ਪੰਮੀ, ਹਰਿੰਦਰ ਸਿੰਘ, ਕੁਲਜੀਤ ਸਿੰਘ ਗੋਲਡੀ, ਸਤਪਾਲ ਸਿੰਘ ਭੁਲਾਣਾ, ਸੰਜੂ ਸ਼ਰਮਾ, ਨਿਰਮਲ ਕੁਮਾਰ ਸ਼ਾਹ, ਪ੍ਰਦੀਪ ਸਿੰਘ ਮਿਰਜ਼ਾਪੁਰ, ਪ੍ਰਦੀਪ ਸਿੰਘ ਆਲੋਵਾਲ, ਸਾਬੀ ਸ਼ੇਰਪੁਰ, ਰਿੰਕੂ ਜਰਬਦਿਆਲ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ |