ਨੰਗਲ ਬਿਹਾਲਾਂ, 7 ਨਵੰਬਰ (ਵਿਨੋਦ ਮਹਾਜਨ)- ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਭਾਗੜਾਂ (ਕਲੱਸਟਰ ਸਿੰਘੋਵਾਲ, ਬਲਾਕ ਹਾਜੀਪੁਰ) ਦੀਆਂ ਵਿਦਿਆਰਥਣਾਂ ਵੱਲੋਂ ਯੋਗਾ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਅਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਅਤੇ ਸਟਾਫ਼ ਦੀ ਯੋਗ ਅਗਵਾਈ ਨੇ ਇਹ ਸਮਾਨ ਹਾਸਿਲ ਕਰਨ ਵਿਚ ਵੱਡੀ ਭੂਮਿਕਾ ਨਿਭਾਈ | ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਦੋ ਵਿਦਿਆਰਥਣਾਂ ਸਟੇਟ ਪੱਧਰੀ ਯੋਗਾ ਟੀਮ ਮੁਕਾਬਲਿਆਂ ਲਈ ਚੁਣਿਆਂ ਗਈਆਂ ਹਨ ਜੋਕਿ ਸਾਡੇ ਲਈ ਮਾਣ ਵਾਲੀ ਗੱਲ ਹੈ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਬੀ. ਐਨ. ਓ. ਪਰਜੇਸ਼ ਕੌਸਲ, ਮਨਜੀਤ ਕੌਰ ਸੈਂਟਰ ਹੈੱਡ ਟੀਚਰ ਸਿੰਘੋਵਾਲ, ਸਰਪੰਚ ਭਾਗੜਾਂ ਸੁਸ਼ਮਾ ਦੇਵੀ, ਸਰਪੰਚ ਸਿੰਘਪੁਰ ਸੁਰਿੰਦਰ ਕੁਮਾਰ, ਸਮਾਜ ਸੇਵੀ ਨਿਰਮਲ ਸਿੰਘ, ਹਰਮੀਤ ਕੁਮਾਰ, ਹਰਦੀਪ ਸਿੰਘ, ਕੁਲਦੀਪ ਸਿੰਘ, ਗੁਰਜੀਤ ਕੌਰ, ਸੁਰਜੀਤ ਸਿੰਘ, ਪ੍ਰਭਜੀਤ ਕੌਰ, ਐਸ. ਐਮ. ਸੀ. ਚੇਅਰਮੈਨ ਸੁਸ਼ਮਾ ਦੇਵੀ ਅਤੇ ਸਮੂਹ ਸਟਾਫ਼ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਭਾਗੜਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਆਂਗਣਵਾੜੀ ਵਰਕਰ ਅਤੇ ਬੱਚਿਆਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ |