27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਵੈਟਰਨਰੀ ਸਰਜਨ ਡਾ. ਜਸਪਾਲ ਸਿੰਘ ਸੰਘੇੜਾ ਦਾ ਵਧੀਆ ਸੇਵਾਵਾਂ ਬਦਲੇ ਗਰਾਮ ਪੰਚਾਇਤ ਜਲੋਟਾ ਵਲੋਂ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 08-11-2025
ਦਸੂਹਾ, 7 ਨਵੰਬਰ (ਭੁੱਲਰ)- ਗਰਾਮ ਪੰਚਾਇਤ ਜਲੋਟਾ ਵੱਲੋਂ ਉੱਘੇ ਸਮਾਜ ਸੇਵੀ ਅਤੇ ਨੇਕ ਦਿਲ ਇਨਸਾਨ ਡਾਕਟਰ ਜਸਪਾਲ ਸਿੰਘ ਸੰਘੇੜਾ ਰਿਟਾਇਰ ਸੀਨੀਅਰ ਵੈਟਰਨਰੀ ਅਫ਼ਸਰ ਅਤੇ ਵੈਟਰਨਰੀ ਸਰਜਨ ਜਲੋਟਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਉ ਭੇਟ ਕੀਤਾ ਗਿਆ | ਇਸ ਮੌਕੇ ਪੰਚ ਦਵਿੰਦਰ ਸਿੰਘ ਸੰਘੇੜਾ ਨੇ ਕਿਹਾ ਕਿ ਡਾਕਟਰ ਜਸਪਾਲ ਸਿੰਘ ਸੰਘੇੜਾ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਹਨ ਅਤੇ ਹਮੇਸ਼ਾ ਸਮਾਜ ਸੇਵਾ ਲਈ ਤਤਪਰ ਰਹਿੰਦੇ ਹਨ ਹਨ | ਇਸ ਮੌਕੇ ਪੰਚ ਸੰਸਾਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਜਲੋਟਾ ਨੇ ਕਿਹਾ ਕਿ ਡਾਕਟਰ ਸੰਘੇੜਾ ਦੀ ਸਮਾਜ ਅਤੇ ਪਿੰਡ ਨੂੰ ਬਹੁਤ ਵੱਡੀ ਦੇਣ ਹੈ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਪਿਤਾ ਸਵਰਗਵਾਸੀ ਮਾਸਟਰ ਕੇਵਲ ਸਿੰਘ ਵੀ ਬਹੁਤ ਵੱਡੇ ਦਾਨੀ ਸਨ | ਸਰਪੰਚ ਹਰਿੰਦਰ ਸਿੰਘ ਜਲੋਟਾ ਨੇ ਕਿਹਾ ਕਿ ਸਮੂਹ ਪੰਚਾਇਤ ਨੂੰ ਜਦੋਂ ਵੀ ਪਿੰਡ ਦੇ ਵਿਕਾਸ ਸਬੰਧੀ ਜਾਂ ਸਮਾਜ ਭਲਾਈ ਕੰਮਾਂ ਸਬੰਧੀ ਕਿਸੇ ਕਿਸਮ ਦੀ ਲੋੜ ਹੁੰਦੀ ਹੈ ਤਾਂ ਡਾਕਟਰ ਸੰਘੇੜਾ ਦਾ ਸਾਨੂੰ ਹਮੇਸ਼ਾ ਸੰਪੂਰਨ ਯੋਗਦਾਨ ਰਿਹਾ ਹੈ | ਇਸ ਮੌਕੇ ਮਾਸਟਰ ਧਰਮਿੰਦਰ ਸਿੰਘ ਜਲੋਟਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ 'ਜੀ ਆਇਆਂ' ਕਿਹਾ ਅਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਜਿੱਥੇ ਬੇ-ਜੁਬਾਨਾਂ ਦਾ ਇਲਾਜ ਕਰਕੇ ਸਮਾਜ ਵਿਚ ਆਪਣੀ ਸੇਵਾ ਨਿਭਾਅ ਰਹੇ ਹਨ ਉੱਥੇ ਇਨ੍ਹਾਂ ਦਾ ਬੇਟਾ ਬਤੌਰ ਡਾਕਟਰ ਸਿਵਲ ਡਿਸਪੈਂਸਰੀ ਆਮ ਆਦਮੀ ਕਲੀਨਿਕ ਬਰੰੂਹੀਂ ਤਲਵਾੜਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ | ਇਸ ਮੌਕੇ ਸਰਪੰਚ ਅਵਤਾਰ ਸਿੰਘ ਚੱਕ ਮਹਿਰਾ, ਪੰਚ ਰੇਸ਼ਮ ਸਿੰਘ ਸਾਬਕਾ ਸਰਪੰਚ ਮੱਖਣ ਸਿੰਘ, ਮੈਂਬਰ ਪੰਚਾਇਤ ਧਰਮਿੰਦਰ ਸਿੰਘ, ਸੁਰਜੀਤ ਸਿੰਘ ਕਲਸੀ, ਜਸਜੀਤ ਸਿੰਘ ਕਲਸੀ, ਪ੍ਰਭ ਸਿਮਰਨ ਸਿੰਘ ਕਲਸੀ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਡਾਕਟਰ ਜੋਗਿੰਦਰ ਸਿੰਘ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਡੀ. ਟੀ. ਐੱਫ. ਵਲੋਂ ਸਕੂਲਾਂ ਅੱਗੇ ਪੰਜਾਬ 'ਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕ... ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਡੀ.ਸੀ. ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।